Meanings of Punjabi words starting from ਵ

ਵਿਦ੍ਯਾ ਦਾ ਸਮੁੰਦਰ. ਵਡਾ ਪੰਡਿਤ. ਵਿਦ੍ਯਾਨਿਧਿ। ੨. ਦੇਖੋ, ਬਵੰਜਾ ਕਵਿ। ੩. ਇੱਕ ਖ਼ਿਤਾਬ.


ਇਲਮ ਦੇਣ ਵਾਲਾ ਉਸਤਾਦ. ਵਿਦ੍ਯਾ ਸਿਖਾਉਣ ਪੜ੍ਹਾਉਣ ਵਾਲਾ.


ਕਾਵ੍ਯਰਚਨਾ, ਵਕਤਵ੍ਯ, ਨੰਮ੍ਰਤਾ ਅਤੇ ਵਿਦ੍ਯਾ ਦੇਣ ਵਿੱਚ ਉਦਾਰਤਾ. "ਵਿਦ੍ਯਾ ਭੂਖਣ ਚਾਰ." (ਗੁਰੁਸਿਖ੍ਯਾ ਪ੍ਰਭਾਕਰ)਼


ਵਿ- ਵਿਦ੍ਯਾ ਧਾਰਨ ਵਾਲਾ. ਵਿਦ੍ਵਾਨ। ੨. ਸੰਗ੍ਯਾ- ਦੇਵਤਿਆਂ ਦੀ ਇੱਕ ਜਾਤਿ, ਜੋ ਪ੍ਰਥਿਵੀ ਅਤੇ ਸੁਰਗ ਦੇ ਮੱਧ ਰਹਿਂਦੀ ਹੈ. ਇਸ ਦਾ ਨਾਮ "ਕਾਮਰੂਪ" ਅਤੇ "ਖੇਚਰ" ਭੀ ਹੈ.


ਵਿਦ੍ਯਾਧਰ ਦੀ ਇਸਤ੍ਰੀ. ਦੇਖੋ, ਵਿਦ੍ਯਾਧਰ ੨.


ਦੇਖੋ, ਵਿਦ੍ਯਾਸਾਗਰ ੧.