Meanings of Punjabi words starting from ਸ

ਸੰਗ੍ਯਾ- ਸਿਰ ਤੇ ਹੱਥ ਰੱਖਣ ਦਾ ਭਾਵ. ਪਾਲਨ.


ਸੰਗ੍ਯਾ- ਸ਼ੇਸਨਾਗ। ੨. ਵਾਸੁਕਿ.


ਸੰਗ੍ਯਾ- ਸੱਪ ਦਾ ਵੈਰੀ ਗਰੁੜ। ੨. ਮੋਰ। ੩. ਨਿਉਲਾ.


ਸੰਗ੍ਯਾ- ਸੱਪਾਂ ਦਾ ਇੰਦ੍ਰ ਸੇਸਨਾਗ, ਅਤੇ ਵਾਸੁਕਿ. ਦੇਖੋ, ਅੰ. Serpent. "ਸਰਪਿੰਦ ਗਿਰਿੰਦ ਖਗਿੰਦ ਤੁਲੰ." (ਨਾਪ੍ਰ) ਗਿਰੀਂਦ੍ਰ (ਪਹਾੜੀ ਰਾਜੇ) ਜੋ ਸਰਪਰਾਜ ਜੇਹੇ ਹਨ, ਉਨ੍ਹਾਂ ਨੂੰ ਪੰਛੀਰਾਜ ਗਰੁੜ ਤੁੱਲ ਹਨ.


ਸੰ. सर्पिस्. ਸੰਗ੍ਯਾ- ਘੀ. ਘ੍ਰਿਤ. "ਧਾਰ ਸਰੋਅ ਵਿਖੇ ਸਰਪੀ ਮਧ ਪਾਵਕ ਪਾਵਤ ਜੋਤਿ ਅਭੰਗਾ." (ਨਾਪ੍ਰ)


ਫ਼ਾ. [سرپیچ] ਸੰਗ੍ਯਾ- ਦਸਤਾਰ. ਪੱਗ। ੨. ਸਿਰ ਉੱਪਰ ਪਹਿਰਣ ਦਾ ਇੱਕ ਭੂਖਣ ਜੋ ਪਗੜੀ ਉੱਪਰ ਜਿਗਾ ਦੀ ਤਰਾਂ ਸਜਾਇਆ ਜਾਂਦਾ ਹੈ. "ਲਾਲਨ ਕੋ ਸਰਪੇਚ ਸੁਹਾਯੋ." (ਚਰਿਤ੍ਰ ੧੦੯)