Meanings of Punjabi words starting from ਅ

ਦੇਖੋ, ਅਣਖ. "ਮਨ ਅਨਖਾਇ ਸੁ ਕੁਪਹਿ ਘਨੇਰੇ. (ਗੁਪ੍ਰਸੂ) ੨. ਜਿਸ ਦੇ ਨਖ (ਨਹੁਁ ਨਹੀਂ. )


ਦੇਖੋ, ਅਨਕ੍ਸ਼੍‍ਰ.


ਦੇਖੋ, ਅਨੁਖੰਗ.


ਦੇਖੋ, ਅਨੰਗ। ੨. ਜੋ ਨਗ (ਅਚਲ) ਨਹੀਂ. ਜੰਗਮ. ੩. ਚਲਾਇਮਾਨ। ੪. ਚੰਚਲ.


ਵਿ- ਅਗਣਿਤ. ਬੇਸ਼ੁਮਾਰ. ਗਿਣਤੀ ਰਹਿਤ.


ਵਿ- ਗੌਰਵਤਾ ਰਹਿਤ. ਤੁੱਛ।#੨. ਅਨੰਗ- ਰੂਆ. ਕਾਮਰੂਪ. ਮੋਹਿਤ ਕਰਨ ਵਾਲਾ. ਮੋਹਣੀ ਸ਼ਕਲ ਵਾਲਾ. "ਅਨਗਰੂਆ ਆਖਾੜਾ."#(ਮਲਾ ਨਾਮਦੇਵ)


ਵਿ- ਜਿਸ ਨੂੰ ਕਿਸੇ ਨੇ ਗਠਨ ਨਹੀਂ ਕੀਤਾ. ਜੋ ਕਿਸੇ ਦ੍ਵਾਰਾ ਘੜਿਆ ਨਹੀਂ ਗਿਆ. ਸ੍ਵਯੰਭੂ। ੨. ਸੰਗ੍ਯਾ- ਕਰਤਾਰ. ਵਾਹਗੁਰੂ.


ਵਿ- ਜੋ ਗਾਹਨ ਨਾ ਕੀਤਾ ਜਾਵੇ. ਅਥਾਹ. ਮਹਾਂ ਗੰਭੀਰ। ੨. ਸੰਗ੍ਯਾ- ਅੰਨਗਾਹ. ਫਲਹਾ. ਪਿੜ ਵਿੱਚ ਦਾਣੇ ਝਾੜਨ ਅਤੇ ਕਣਕ ਜੌਂ ਆਦਿਕ ਦੀ ਨਾਲੀ ਨੂੰ ਚੂਰ ਕਰਨ ਲਈ ਝਾਫਿਆਂ ਦਾ ਬਣਾਇਆ ਯੰਤ੍ਰ, ਜਿਸ ਨੂੰ ਖਲਹਾਨ ਤੇ ਫੇਰਿਆ ਜਾਂਦਾ ਹੈ. "ਲਾਟੂ ਮਧਾਣੀਆਂ ਅਨਗਾਹ." (ਵਾਰ ਆਸਾ)


ਵਿ- ਗੰਧ (ਬੂ) ਬਿਨਾ। ੨. ਉੱਘ ਸੁੱਘ ਬਿਨਾ। ੩. ਸੰਗ੍ਯਾ- ਦੁਰਗੰਧ. ਬਦਬੂ. "ਅਨਗੰਧ ਜਰੇ ਮਹਾਂ ਕੁੰਡ ਅਨਲੰ" (ਗ੍ਯਾਨ)


ਵਿ- ਅਘ (ਪਾਪ) ਬਿਨਾ। ੨. ਨਿਰਦੋਸ. ਕਲੰਕ ਬਿਨਾ.


ਵਿ- ਜੋ ਘੜਿਆ ਨਹੀਂ. ਦੇਖੋ, ਅਨਗੜ। ੨. ਬੁਰਾ ਘੜਿਆ ਹੋਇਆ. ਕੁਡੌਲ. ਬੇਡੌਲ। ੩. ਅਸਿਕ੍ਸ਼ਿਤ ਅਸਭ੍ਯ. ਗਁਵਾਰ.