Meanings of Punjabi words starting from ਚ

ਸੰਗ੍ਯਾ- ਭੁੱਲ. ਖ਼ਤਾ. "ਸਤਿਗੁਰੂ ਕਿਆ ਕਰੈ ਜਉ ਸਿਖਾ ਮਹਿ ਚੂਕ." (ਸ. ਕਬੀਰ) ੨. ਇੱਕ ਪ੍ਰਕਾਰ ਦਾ ਪਾਲਕ, ਜਿਸ ਦਾ ਰਸਦਾਇਕ ਸਾਗ ਬਣਦਾ ਹੈ, ਇਹ ਥੋੜਾ ਖੱਟਾ ਹੁੰਦਾ ਹੈ. "ਸੋਆ ਚੂਕ ਪੁਕਾਰਤ ਭਈ." (ਦੱਤਾਵ) ਮਾਲਣ (ਮਾਲਿਨੀ) ਨੇ ਹੋਕਾ ਦਿੱਤਾ ਕਿ ਸੋਆ ਚੂਕ (ਪਾਲਕ). ਦੱਤ (ਦੱਤਾਤ੍ਰੇਯ) ਨੇ ਇਸ ਤੋਂ ਸਿਖ੍ਯਾ ਲਈ ਕਿ ਜੋ ਸੋਇਆ (ਸੁੱਤਾ), ਉਹ ਚੁੱਕਿਆ। ੩. ਦੇਖੋ, ਚੂਕਣਾ.


ਭੁਲਦਾ. ਖ਼ਤ਼ਾਖਾਂਦਾ। ੨. ਮਿਟਦਾ. ਸਮਾਪਤ ਹੁੰਦਾ. ਦੇਖੋ, ਚੁਕਈ.


ਕ੍ਰਿ- ਭੁੱਲਣਾ। ੨. ਸਮਾਪਤ ਹੋਣਾ. ਖ਼ਤਮ ਹੋਣਾ. "ਚੂਕਾ ਆਵਣੁ ਜਾਣੁ." (ਵਾਰ ਸੋਰ ਮਃ ੩) "ਜਬ ਚੂਕੈ ਪੰਚਧਾਤੁ ਕੀ ਰਚਨਾ." (ਮਾਰੂ ਕਬੀਰ) ੩. ਔਸਾਨ ਦਾ ਅਭਾਵ ਹੋਣਾ. "ਪਛੋਤਾਵਾ ਨ ਮਿਲੈ ਜਬ ਚੂਕੈਗੀ ਸਾਰੀ." (ਤਿਲੰ ਮਃ ੧) ੪. ਦੇਖੋ, ਚੂਲਾ ੨.


ਭਾਈ ਫੇਰੂ ਸੱਚੀਦਾੜ੍ਹੀ ਦਾ ਇੱਕ ਕਰਨੀ ਵਾਲਾ ਚੇਲਾ, ਜਿਸ ਨੇ ਸਿੱਖਧਰਮ ਦਾ ਉੱਤਮ ਪ੍ਰਚਾਰ ਕੀਤਾ.


ਚੁਗਦਾ ਹੈ. "ਊਜਲ ਮੋਤੀ ਚੂਗਹਿ ਹੰਸ." (ਆਸਾ ਮਃ ੧) ਹੰਸ ਵਿਵੇਕੀ, ਅਤੇ ਮੋਤੀ ਸ਼ੁਭਗੁਣ.