Meanings of Punjabi words starting from ਜ

ਅ਼. [جُہد] ਸੰਗ੍ਯਾ- ਤ਼ਾਕ਼ਤ। ੨. ਕੋਸ਼ਿਸ਼. ਯਤਨ. "ਜੁਹਦ ਕਰਤ ਖੋਜਤ ਸਭ ਥਾਂਈਂ." (ਗੁਪ੍ਰਸੂ) ੩. ਘਾਲਣਾ. ਮੁਸ਼ੱਕ਼ਤ। ੪. ਅ਼. [زُہد] ਜ਼ੁਹਦ. ਸੰਸਾਰ ਦੇ ਸੁਖ ਅਤੇ ਰਸਾਂ ਦਾ ਤ੍ਯਾਗ। ੫. ਭਗਤਿ.


ਜੁਹਾਰ (ਨਮਸਕਾਰ) ਕਰਕੇ. "ਪਦ ਭੂਪ ਕੇ ਜੁਹਰਾਇ." (ਪਾਰਸਾਵ)


[ضُہاک] ਜੁਹ਼ਾਕ.¹ ਅਥਵਾ ਅਜ਼ਦਹਾਕ ਇੱਕ ਵਡਾ ਜਾਲਿਮ ਬਾਦਸ਼ਾਹ, ਜੋ ਫ਼ਾਰਸ (ਪਰਸ਼ੀਆ) ਦੇ ਬਾਦਸ਼ਾਹ ਜਮਸ਼ੀਦ ਨੂੰ ਮਾਰਕੇ ਉਸ ਦੇ ਤਖ਼ਤ ਪੁਰ ਬੈਠਾ. "ਸੁਨ ਜੁਹਾਕ ਪਾਯੋ ਇਹ ਬਿਧਿ ਜਬ." (ਚਰਿਤ੍ਰ ੪੦੨)


ਸੰਗ੍ਯਾ- ਮਾਗਧੀ- ਜੁਹਾਰੁ. ਪ੍ਰਣਾਮ. ਨਮਸਕਾਰ। ੨. ਸਾਹਿਬ ਸਲਾਮ. ਆਪੋ ਵਿੱਚੀਂ ਸ਼ਿਸ੍ਟਾਚਾਰ. "ਸ੍ਵਰਗਸਿੰਘ ਸੁੰਦਰ ਭਏ ਤਾਂਕੀ ਰਹੈ ਜੁਹਾਰ." (ਚਰਿਤ੍ਰ ੧੮੧) ਸੁੰਦਰ ਸ੍ਵਰਗ ਸਿੰਘ ਨਾਲ ਉਸ ਦਾ ਮੇਲ ਮਿਲਾਪ ਸੀ. ਦੇਖੋ, ਜੋਹਾਰ.


ਇੱਕ ਪ੍ਰਕਾਰ ਦੀ ਚਮੇਲੀ. ਸੰ. ਯੂਥੀ. L. Jasminum auriculatum । ੨. ਭਾਈ ਸੰਤੋਖ ਸਿੰਘ ਜੀ ਦੇ ਕਾਵ੍ਯ ਵਿੱਚ ਲਿਖਾਰੀ ਨੇ ਕੁਹੀ ਦੀ ਥਾਂ ਜੁਹੀ ਲਿਖ ਦਿੱਤਾ ਹੈ. "ਬਾਜ ਜੁਹੀ ਲੀਨ ਗਨ ਆਯੋ." (ਗੁਪ੍ਰਸੂ) ਦੇਖੋ, ਕੁਹੀ.


ਦੇਖੋ, ਜਹੀਰ ਅਤੇ ਜਹੀਰੀ.