Meanings of Punjabi words starting from ਨ

ਦੇਖੋ, ਨਨਾਦ.


ਨਣਾਨ. ਦੇਖੋ, ਨਣਦ. "ਸੁਨ ਤਨੁਜਾ, ਹੌਂ ਜਾਇਕੈ ਆਗੈ ਤੋਰ ਨਿਨਾਨ." (ਨਾਪ੍ਰ)


ਵਿ- ਨਵ ਨਵਤਿ. ਨੱਵੇ ਅਤੇ ਨੌ. ਇੱਕ ਘੱਟ ਸੌ- ੯੯.


ਵਿ- ਬਿਨਾ ਨਾਮ. ਪ੍ਰਸਿੱਧ ਬਿਨਾ। ੨. ਬਦਨਾਮ. "ਸਾਕਤ ਬੇਸੁਆਪੂਤ ਨਿਨਾਮ." (ਗਉ ਅਃ ਮਃ ੫)


ਵਿ- ਬਿਨਾ ਨਿੰਦਾ. ਅਨਿੰਦ੍ਯ.


ਦੇਖੋ, ਨਿਨੱਦ। ੨. ਦੇਖੋ, ਨਿਨਿੰਦ. "ਨਿਨੰਦ ਗੇਂਦ ਬ੍ਰਿੰਦਯੰ." (ਗ੍ਯਾਨ) ਕਰਤਾਰ ਦੇ ਰਚੇ ਗੋਲਾਕਾਰ ਬ੍ਰਹਮਾਂਡ ਦੇ ਪਿੰਡ, ਅਨਿੰਦ੍ਯ ਹਨ। ੩. ਬਿਨਾ ਨੰਦ. ਪੁਤ੍ਰ ਰਹਿਤ. ਔਤ.


ਸੰ. ਸੰਗ੍ਯਾ- ਘੜਾ. ਕਲਸ. ਕੁੰਭ.


ਸੰਗ੍ਯਾ- ਨਿ- ਉਪਜ. ਪੈਦਾਵਾਰ। ੨. ਲਾਭ। ੩. ਸੰ. ਨਿਪ (ਕਲਸ਼) ਵਿੱਚੋਂ ਪੈਦਾ ਹੋਇਆ ਅਗਸਤ ਰਿਖੀ.