Meanings of Punjabi words starting from ਬ

ਮਰਾ. ਸੰਗ੍ਯਾ- ਵਡਿਆਈ. ਉਸਤਤਿ.


[بانواں] ਮਾਨਯੋਗ੍ਯ ਇਸਤ੍ਰੀਆਂ. ਬਾਨੂ ਦਾ ਬਹੁਵਚਨ. ਦੇਖੋ, ਬਾਨੂ। ੨. ਦੇਖੋ, ਬਾਨਵੇ.


ਵਿ- ਦੋ ਉੱਪਰ ਨੱਵੇ. ਦ੍ਵਾਨਵਤਿ- ੯੨. "ਗ੍ਯਾਰਹਿ ਸਹਸ ਬਾਨਵੇ ਛੰਦਾ। ਕਹੇ ਦਸਮ ਪੁਰ ਬੈਠ ਅਨੰਦਾ." (ਕ੍ਰਿਸਨਾਵ) ਦਸਮ ਸਬੰਧ ਭਾਗਵਤ ਦੇ ਗ੍ਯਾਰਾਂ ਸੌ ਬਾਨਵੇ ਛੰਦ, ਆਨੰਦਪੁਰ ਵਿੱਚ ਰਚੇ ਗਏ, ਬਾਕੀ ਰਚਨਾ ਪਾਂਵਟੇ ਆਦਿ ਅਸਥਾਨਾਂ ਪੁਰ ਹੋਈ। ੨. ਬਨਾਵੈਂ. ਬਣਾਉਂਦੇ ਹਨ. ਰਚਦੇ ਹਨ. "ਗਣ ਗੰਧਰਬ ਬਾਨਵੈਂ ਹੇਲਾ." (ਮਲਾ ਨਾਮਦੇਵ) ਹੇਲਾ (ਖੇਡ) ਰਚਦੇ ਹਨ. ਕੌਤਕਹਾਰ ਹਨ। ੩. ਦੇਖੋ, ਬਾਨਵਾ.


ਦੇਖੋ, ਬਾਣਾ. ੨. ਬਨ (ਜੰਗਲ) ਵਿੱਚ. "ਆਪੇ ਗਊ ਚਰਾਵੈ ਬਾਨਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਭੇਸ. ਬਾਣਾ. ਲਿਬਾਸ. "ਬੰਧੇ ਬੀਰ ਬਾਨਾ." (ਵਿਚਿਤ੍ਰ) ਯੋਧਾ ਦਾ ਲਿਬਾਸ ਸਜਾਏ ਹੋਏ। ੪. ਸੰ. ਵਾਨ. ਬੁਣਨ ਦੀ ਕ੍ਰਿਯਾ। ੫. ਪੇਟਾ. ਤਾਣੇ ਵਿੱਚ ਬੁਣਨ ਵਾਲੇ ਤੰਦ. "ਤਾਨਾ ਬਾਨਾ ਕਛੂ ਨ ਸੂਝੇ." (ਬਿਲਾ ਕਬੀਰ)


ਦੇਖੋ, ਵਾਣ ੫.


ਦੇਖੋ, ਬਨਾਤ.


ਦੇਖੋ, ਬਨਾਰਸਿ. "ਓਇ ਹਰਿ ਕੇ ਸੰਤ ਨ ਆਖੀਅਹਿ, ਬਾਨਾਰਸਿ ਕੇ ਠਗ." (ਅਸਾ ਕਬੀਰ) "ਬਾਨਾਰਸੀ ਤਪ ਕਰੈ." (ਰਾਮ ਨਾਮਦੇਵ)


ਵਾਣ (ਤੀਰਾਂ ਦੀ) ਆਵਲੀ (ਪੰਕਤਿ). ਤੀਰਾਂ ਦੀ ਬੁਛਾੜ. "ਤਜੀ ਬੀਰ ਬਾਨਾਵਰੀ ਬੀਰਖੇਤੰ." (ਗ੍ਯਾਨ)