ਮੱਝਾਂ (ਭੈਂਸਾ) ਚਰਾਉਣ ਵਾਲਾ, ਮਾਹੀ। ੨. ਦੇਖੋ, ਮਾਂਝੀ.
nan
nan
ਮਧ੍ਯ ਮੇਂ। ੨. ਮੁਝੇ. ਮੈਨੂੰ. "ਸੰਤਪ੍ਰੇਮ ਮਾੜੈ ਦੀਜੈ." (ਆਸਾ ਰਵਿਦਾਸ)
ਦੇਖੋ, ਮਾਂਜਣਾ.
ਸੰਗ੍ਯਾ- ਕਨ੍ਯਾ ਦੀ ਮਾਤਾ ਦੇ ਸੰਬੰਧੀ. ਕਨ੍ਯਾ ਦੇ ਵਿਆਹ ਸਮੇਂ ਉਸ ਉਸ ਦੇ ਸੰਬੰਧੀਆਂ ਦਾ ਜੁੜਿਆ ਮੇਲ. "ਮਨਿ ਪ੍ਰੀਤਿ ਉਪਜੀ ਮਾਞੀਆ." (ਬਿਲਾ ਛੰਤ ਮਃ ੫) "ਆਪੇ ਜਾਞੀ ਆਪੇ ਮਾਞੀ." (ਆਸਾ ਛੰਤ ਮਃ ੫)
ਸੰਗ੍ਯਾ- ਮਟਕਾ. ਮਿੱਟੀ ਦਾ ਵਡਾ ਬਰਤਨ. ਮੱਟ. "ਮਿਤ੍ਰਹਿ ਡਾਰ ਮਾਟ ਮਹਿ ਦਯੋ." (ਚਰਿਤ੍ਰ ੪੧) ੨. ਬੱਚੇਦਾਨ. ਰਿਹਮ. "ਬਹੁਰਿ ਨ ਜੋਨੀ ਮਾਟ." (ਮਲਾ ਮਃ ੫) ੩. ਕ੍ਰਿ. ਵਿ- ਛੇਤੀ. ਝਟਿਤ. "ਲਜ ਭਾਨੀ ਮਟੁਕੀ ਮਾਟ." (ਮਾਲੀ ਮਃ ੪)
ਸੰਗ੍ਯਾ- ਮਟਕਾ. ਮੱਟ. "ਮਥ੍ਯੋ ਛੀਰਸਿੰਧੰ ਮਨੋ ਮਾਟਕੇਵੰ." (ਕੱਛਾਵ) ਮਟਕੇ- ਇਵ. ਮਟਕੇ ਵਾਂਙ.
ਦੇਖੋ, ਮਾਟਕਾ.
ਮਟਕਾ. ਮੱਟ. "ਸਮੁੰਦ ਬਿਲੋਵਨ ਕਉ ਮਾਟਾ." (ਸੋਰ ਕਬੀਰ)