Meanings of Punjabi words starting from ਗ

ਸੈਦਖ਼ਾਨ ਦਾ ਪੁਤ੍ਰ, ਪੈਂਦੇਖ਼ਾਨ ਦਾ ਪੋਤਾ, ਜੋ ਆਪਣੇ ਦਾਦੇ ਦਾ ਬਦਲਾ ਲੈਣ ਲਈ ਆਪਣੇ ਭਾਈ ਅਤਾਉੱਲਾਖਾਂ ਸਹਿਤ ਦਸ਼ਮੇਸ਼ ਪਾਸ ਨੌਕਰ ਹੋ ਗਿਆ. ਇੱਕ ਦਿਨ ਇਸ ਨੇ ਨਦੇੜ ਦੇ ਮਕਾਮ ਮੌਕਾ ਪਾਕੇ ਜਦ ਕਿ ਸਤਿਗੁਰੂ ਧਰਮੋਪਦੇਸ਼ ਕਰ ਰਹੇ ਸਨ, ਗੁਰੂ ਸਾਹਿਬ ਦੇ ਪੇਟ ਵਿੱਚ ਕਟਾਰ ਮਾਰਿਆ ਅਰ ਕਲਗੀਧਰ ਦੇ ਹੱਥੋਂ ਉਸੇ ਵੇਲੇ ਮਾਰਿਆ ਗਿਆ. ਅਤਾਉੱਲਾ ਨੂੰ ਭਾਈ ਲੱਖਾ ਸਿੰਘ ਨੇ ਕਤਲ ਕਰ ਦਿੱਤਾ. ਇਹ ਘਟਨਾ ਸੰਮਤ ੧੭੬੫ ਦੀ ਹੈ.


ਵਿ- ਕੋਮਲ. ਨਰਮ। ੨. ਸੰਗ੍ਯਾ- ਇੱਕ ਪ੍ਰਕਾਰ ਦਾ ਪਕਵਾਨ। ੩. ਫ਼ਾ. [غُلغُلا] ਗ਼ੁਲ- ਗ਼ੁਲਹ. ਸ਼ੋਰ. ਰੌਲਾ. "ਉਠਾਯੋ ਗੁਲਗੁਲੋ ਇਸ ਤੌਰ." (ਪ੍ਰਾਪੰਪ੍ਰ) ੪. ਦੰਤਕਥਾ. ਜਨਵਾਦ.


ਫ਼ਾ. [گُلگوُنہ] ਗੁਲਗੂਨਹ. ਵਿ- ਫੁੱਲ ਦੇ ਰੰਗ ਜੇਹਾ। ੨. ਗੁਲਾਬਰੰਗਾ। ੩. ਸੰਗ੍ਯਾ- ਚੇਹਰੇ ਤੇ ਮਲਨ ਦਾ ਵਟਣਾ, ਜਿਸ ਤੋਂ ਫੁੱਲ ਜੇਹਾ ਰੰਗ ਹੋ ਜਾਵੇ.


ਵਿ- ਗੋਲਿਆਂ ਦਾ ਗੋਲਾ. ਗੁਲਾਮਾਂ ਦਾ ਗੁਲਾਮ. ਦਾਸਾਨੁਦਾਸ. ਸੇਵਕਾਂ ਦੀ ਸੇਵਿਕਾ. "ਸਤਿਗੁਰ ਕੇ ਗੁਲਗੋਲੇ." (ਸਵਾ ਮਃ ੪) "ਹਮ ਤਿਸ ਕੀ ਗੁਲਗੋਲੀਐ." (ਦੇਵ ਮਃ ੪)


ਵਿ- ਫੁੱਲਵਦਨ. ਫੁੱਲਜੇਹਾ ਮੁਖ। ੨. ਖਿੜਿਆ ਹੋਇਆ ਚੇਹਰਾ। ੩. ਪ੍ਰਫੁੱਲਿਤ ਮੁਖਵਾਲਾ. ਗੁਲਾਬ ਦੇ ਫੁੱਲ ਜੇਹੇ ਚੇਹਰੇ ਵਾਲਾ. "ਵੋਹ ਗੁਲਚਿਹਰ ਕਹਾਂ ਹੈ?" (ਰਾਮਾਵ)