Meanings of Punjabi words starting from ਦ

ਸੰਗ੍ਯਾ- ਦੋ ਪਾਟ (ਦੋ ਬ਼ਰ) ਦੀ ਚਾਦਰ.


ਸੰਗ੍ਯਾ- ਦ੍ਵਿ ਪਦ. ਦੋ ਦੇ ਤੁਕਾਂ ਪਿੱਛੋਂ ਅੰਗ ਜਿਸ ਸ਼ਬਦ ਦੇ ਹੋਣ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਵਿੱਚ ਕਦੇ 'ਚਉਪਦਾ ਦੁਪਦਾ' ਸ਼ਬਦ ਇਕੱਠਾ ਆਉਂਦਾ ਹੈ. ਉੱਥੇ ਭਾਵ ਹੁੰਦਾ ਹੈ ਕਿ ਦੋ ਦੋ ਤੁਕਾਂ ਪਿੱਛੋਂ ਅੰਗ ਵਾਲੇ ਚਾਰ ਪਦ ਇਸ ਸ਼ਬਦ ਵਿੱਚ ਹਨ. ਦੇਖੋ, ਗਉੜੀ ਰਾਗ ਦਾ ਸ਼ਬਦ ਪੰਜਵੇਂ ਸਤਿਗੁਰੂ ਜੀ ਦਾ- "ਜੋ ਪਰਾਇਓ ਸੋਈ ਅਪਨਾ।"××× ੨. ਦੋ ਤੁਕਾਂ ਦਾ ਛੰਦ। ੩. ਮਨੁੱਖ, ਜੋ ਦੋ ਪੈਰ ਰਖਦਾ ਹੈ.


ਦੋ ਪਲ ਦਾ ਸਮਾਂ। ੨. ਦੋ ਫਾੜ. ਦੋ ਟੂਕ. ਦੋ ਖੰਡ. "ਅਖੰਡ ਖੰਡ ਦੁਪਲਾ." (ਗ੍ਯਾਨ) ਅਖੰਡਾਂ ਨੂੰ ਖੰਡਨ ਕਰਦੈ ਹੋ ਦੋ ਟੁੱਕ.