Meanings of Punjabi words starting from ਬ

ਸੰਗ੍ਯਾ- ਵਾਣੀ. ਵਚਨ। ੨. ਦੇਖੋ, ਬਾਨੀ। ੩. ਸੁਭਾਉ. ਆਦਤ. ਬਾਣ. "ਤੂ ਰਾਮ ਕਹਨ ਕੀ ਛੋਡ ਬਾਨਿ." (ਬਸੰ ਕਬੀਰ)


ਦੇਖੋ, ਬਾਨਕ। ੨. ਵਣਿਕ. ਬਾਣੀਆਂ. "ਸਮ ਬਾਨਿਕ ਚਿੰਤ ਬਲੰਦ ਲਹ੍ਯੋ." (ਗੁਪ੍ਰਸੂ)


ਸੰ. ਵਰ੍‍ਣ. ਰੰਗਤ. "ਕੁਮ੍ਹਾਰੈ ਏਕੁ ਜੁ ਮਾਟੀ ਗੂੰਧੀ, ਬਹੁ ਬਿਧਿ ਬਾਨੀ ਲਾਈ." (ਆਸਾ ਕਬੀਰ) ੨. ਕਿਸਮ. ਭਾਂਤ. ਪ੍ਰਕਾਰ. "ਰਾਂਧਿ ਕੀਓ ਬਹੁ ਬਾਨੀ." (ਸੋਰ ਰਵਿਦਾਸ) ਰਿੰਨ੍ਹਕੇ ਕਈ ਪ੍ਰਕਾਰ ਦਾ ਬਣਾਇਆ। ੩. ਲਾਲ ਵਰ੍‍ਣ ਦਾ ਸੂਤ, ਜੋ ਦੁਤਹੀ ਖੇਸ ਆਦਿ ਦੇ ਕਿਨਾਰੇ ਬੁਣਿਆ ਜਾਂਦਾ ਹੈ। ੪. ਸੁਵਰਣ ਦਾ ਵਰ੍‍ਣ (ਰੰਗਤ) ਬੰਨੀ। ੫. ਸੁਭਾਉ. ਬਾਣ. ਆਦਤ. "ਪਰਦਰਬੁ ਹਿਰਨ ਕੀ ਬਾਨੀ." (ਪ੍ਰਭਾ ਬੇਣੀ) ੬. ਬਾਣਾਂ (ਤੀਰਾਂ) ਨਾਲ. ਵਾਣੋ ਸੇ. "ਪਾਂਚ ਮਿਰਗ ਬੇਧੇ ਸਿਵ ਕੀ ਬਾਨੀ." (ਭੈਰ ਮਃ ੫) ੭. ਅ਼. [بانی] ਵਿ- ਮੋਢੀ. ਮੂਜਿਦ. "ਮੰਡ੍ਯੋ ਬੀਰ ਬਾਨੀ." (ਵਿਚਿਤ੍ਰ) ੮. ਸੰ. ਵਾਣੀ. ਸੰਗ੍ਯਾ- ਵਚਨ. ਵਾਕ੍ਯ. "ਬਾਨੀ ਪਢੋ ਸ਼ੁੱਧ ਗੁਰੁ ਕੇਰੀ." (ਗੁਪ੍ਰਸੂ) ੯. ਸਰਸ੍ਵਤੀ. "ਲਿਯੇ ਬੀਨ ਨਾਰਦ ਅਰੁ ਬਾਨੀ." (ਸਲੋਹ)


ਵਿ- ਬਨੈਤ. ਬਾਂਕਾ. "ਕਰੇ ਖਾਨ ਬਾਨੀਨ ਖਾਲੀ ਪਲਾਣੰ." (ਵਿਚਿਤ੍ਰ) ਬਾਂਕੇ ਪਠਾਣਾਂ ਦੇ ਜ਼ੀਨ ਖਾਲੀ ਕਰ ਦਿੱਤੇ, ਭਾਵ- ਮਾਰਕੇ ਘੋੜਿਓਂ ਸਿੱਟ ਦਿੱਤੇ.


ਫ਼ਾ. [بانوُ] ਮਾਨ ਯੋਗ੍ਯ ਇਸਤ੍ਰੀ. ਲੇਡੀ. ਬਾਈ. ਖ਼ਾਤੂਨ. ਬੀਬੀ.


ਸੰਗ੍ਯਾ- ਵਨ. ਜਲ. "ਹਰਿ ਪੀ ਆਘਾਨੇ ਅੰਮ੍ਰਿਤ ਬਾਨੇ." (ਸ੍ਰੀ ਛੰਤ ਮਃ ੫) ਨਾਮ ਅਮ੍ਰਿਤਜਲ ਪੀਕੇ ਤ੍ਰਿਪਤ ਹੋਏ.


ਵਣ (ਜੰਗਲ) ਦੇ. "ਬਾਵਨ ਬੀਖੂ ਬਾਨੈ ਬੀਖੇ." (ਪ੍ਰਭਾ ਨਾਮਦੇਵ) ਬਾਵਨ ਚੰਦਨ ਦਾ ਬਿਰਛ ਵਣ ਦੇ ਵਿੱਚ.


ਵਿ- ਬਾਂਕਾ। ੨. ਬਾਣ (ਤੀਰ) ਚਲਾਉਣ ਵਾਲਾ. ਤੀਰੰਦਾਜ. "ਮਹਾਂ ਬੀਰ ਬਾਨੈਤ." (ਵਿਚਿਤ੍ਰ)


ਦੇਖੋ, ਬਾਨੂ। ੨. ਦੇਖੋ, ਬਾਨਾ.


ਦੇਖੋ, ਬਾਣਦ੍ਰਿਗੀ.