Meanings of Punjabi words starting from ਮ

ਸੰਗ੍ਯਾ- ਮਿੱਟੀ. ਮ੍ਰਿੱਤਿਕਾ. "ਮਾਟੀ ਕੇ ਕਰਿ ਦੇਵੀ ਦੇਵਾ." (ਗਉ ਕਬੀਰ) ੨. ਭਾਵ- ਸਰੀਰ ਦੇਹ. "ਮਾਟੀ ਅੰਧੀ ਸੁਰਤ ਸਮਾਈ." (ਮਾਝ ਮਃ ੫) ਜੜ੍ਹ ਦੇਹ ਵਿੱਚ ਚੇਤਨ ਸੱਤਾ ਮਿਲਾਈ। ੩. ਮੱਟੀ. ਵਡਾ ਮਟਕਾ. ਚਾਟੀ.


ਸੰ. मृत् पुत्त्लिका. ਭਾਵ- ਸ਼ਰੀਰ ਦੇਹ. "ਮਾਟੀ ਕੋ ਪੁਤਰਾ ਕੈਸੇ ਨਚਤੁ ਹੈ." (ਆਸਾ ਰਵਿਦਾਸ)


ਜੀਵਨਦਸ਼ਾ ਵਿੱਚ ਆਪਣੇ ਸ਼ਰੀਰ ਪੁਰ ਮਿੱਟੀ ਪਵਾਕੇ ਪ੍ਰਾਣ ਤਿਆਗਣ ਦੀ ਕ੍ਰਿਯਾ. "ਜੁਗਿਯਾ ਮਾਟੀ ਲਈ ਤਿਹਾਰੇ." (ਚਰਿਤ੍ਰ ੮੧) ਸੰਨ੍ਯਾਸੀ ਅਤੇ ਯੋਗੀ ਇਸ ਕਰਮ ਨੂੰ ਵਡਾ ਉੱਤਮ ਮੰਨਦੇ ਸਨ. ਪੁਰਾਣੇ ਸਮੇ ਮਿੱਟੀ ਲੈਣ ਦਾ ਦਿਨ ਠਹਿਰਾਕੇ ਚੇਲਿਆਂ ਨੂੰ ਖ਼ਬਰ ਦਿੱਤੀ ਜਾਂਦੀ ਸੀ, ਅਤੇ ਵਡਾ ਇਕੱਠ ਹੋਇਆ ਕਰਦਾ. ਸਾਧੂ ਦੇ ਅੰਤਿਮ ਵਚਨ ਵਡੀ ਸ਼੍ਰੱਧਾ ਨਾਲ ਸੁਣੇ ਜਾਂਦੇ ਸਨ.


ਦੇਖੋ, ਮਾਟ. "ਕਾਮ ਕ੍ਰੋਧ ਫੂਟੇ ਬਿਖੁ ਮਾਟੁ." (ਗਉ ਮਃ ੧)


ਦੇਖੋ, ਮਾਟਕਾ। ੨. ਅੱਖ ਦੇ ਮਟਕਣ (ਝਪਕਣ) ਦੀ ਕ੍ਰਿਯਾ। ੩. ਨਿਮੇਸ. ਅੱਖ ਝਪਕਣ ਦਾ ਵੇਲਾ. "ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ." (ਸ. ਕਬੀਰ)


ਮਟਕੀ. ਚਾਟੀ। ੨. ਭਾਵ- ਸ਼ਰੀਰ. ਦੇਹ. "ਅਤਿ ਜਜਰੀ ਤੇਰੀ ਰੇ! ਮਾਟਲੀ." (ਸਾਰ ਮਃ ੫)


ਮਰਾ. ਵਿ- ਚਪਟਾ. ਚਪੇਤਲਾ। ੨. ਹਮਵਾਰ. ਜੋ ਉੱਚਾ ਨੀਵਾਂ ਨਹੀਂ.