Meanings of Punjabi words starting from ਸ

ਅ਼. [صرفہ] ਸਰਫ਼ਹ. ਸੰਗ੍ਯਾ- ਖਰਚ ਵਿੱਚ ਤੰਗੀ ਕਰਨੀ. ਸੂਮਪੁਣਾ. ਕ੍ਰਿਪਣਤਾ. "ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ." (ਸਵਾ ਮਃ ੧)


ਅ਼. [صرفی] ਸਰਫ਼ੀ. ਵਿ- ਵ੍ਯਾਕਰਣ ਵੇਤਾ. ਸਰਫ਼ ਦਾ ਜਾਣੂ। ੨. ਸੰਗ੍ਯਾ- ਅਸ਼ਰਫ਼ੀ ਦਾ ਸੰਖੇਪ. "ਸਰਫੀ ਕਾਢ ਅਗ੍ਰ ਗੁਰੁ ਧਰੀ." (ਗੁਵਿ ੧੦)


ਸੰ. ਸਰ੍‍ਵ. ਵਿ- ਸਭ. ਤਮਾਮ. "ਸਰਬ ਰੋਗ ਕੋ ਔਖਧੁ ਨਾਮੁ." (ਸੁਖਮਨੀ) ੨. ਸੰ ਸ਼ਰ੍‍ਵ. ਸੰਗ੍ਯਾ- ਸ਼ਿਵ, ਜੋ ਸ਼ਰ (ਤੀਰ) ਨਾਲ ਮਾਰਦਾ ਹੈ.


ਦੇਖੋ, ਸਰਬਸੁ.


ਵਿ- ਸਰ੍‍ਵਸ਼ਕ੍ਤਿਮਾਨ. ਸਾਰੀਆਂ ਤਾਕਤਾਂ ਵਾਲਾ। ੨. ਸੰਗ੍ਯਾ- ਕਰਤਾਰ. ਵਾਹਿਗੁਰੂ.