Meanings of Punjabi words starting from ਕ

ਫ਼ਾ. [کاسنی] ਸੰਗ੍ਯਾ- ਆਕਾਸ਼ਨੀਲ ਜੇਹੇ ਫੁੱਲ ਵਾਲਾ ਇੱਕ ਪੌਦਾ, ਜਿਸ ਦਾ ਬੀਜ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. ਇਸ ਦੀ ਤਾਸੀਰ ਸਰਦਤਰ ਹੈ. Cichorium Intybus. ਇਹ ਪਿੱਤ (ਸਫਰਾ) ਨੂੰ ਸ਼ਾਂਤ ਅਤੇ ਲਹੂ ਨੂੰ ਸਾਫ ਕਰਦੀ ਹੈ. ਪਿਆਸ ਬੁਝਾਉਂਦੀ ਹੈ. ਪਿੱਤ ਤੋਂ ਹੋਏ ਤਾਪ ਨੂੰ ਹਟਾਉਂਦੀ ਹੈ। ੨. ਵਿ- ਕਾਸਨੀ ਰੰਗਾ. ਕਾਸਨੀ ਦੇ ਫੁੱਲ ਜੇਹਾ ਹੈ ਰੰਗ ਜਿਸ ਦਾ.


ਦੇਖੋ, ਕਾਸਿਪੀ.


ਦੇਖੋ, ਕਾਸਿਮ.


ਕਾਸਿਮਬੇਗ. ਸ਼ਾਹਜਹਾਂ ਦੇ ਸਿਪਹਸਾਲਾਰ ਲਲਾਬੇਗ ਦਾ ਪੁਤ੍ਰ, ਜੋ ਗੁਰੂਸਰ ਦੇ ਜੰਗ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੈਨਾਨੀ ਭਾਈ ਲੱਖੂ ਦੇ ਬਰਛੇ ਨਾਲ ਮਾਰਿਆ ਗਿਆ.


ਵਿ- ਕਸ਼ਮੀਰ ਦੇਸ਼ ਨਾਲ ਸੰਬੰਧਿਤ. ਕਸ਼ਮੀਰ ਦਾ. ਕਸ਼ਮੀਰੀ। ੨. ਸੰਗ੍ਯਾ- ਕੇਸਰ। ੩. ਫਾਰਸੀ ਲੇਖਕਾਂ ਨੇ ਕਸ਼ਮੀਰ ਦੇਸ਼ ਨੂੰ ਕਾਸ਼ਮੀਰ ਲਿਖਿਆ ਹੈ. ਦੇਖੋ, ਕਸ਼ਮੀਰ.


ਬਹੁਜਾਈ ਖਤ੍ਰੀਆਂ ਦਾ ਇੱਕ ਗੋਤ੍ਰ. "ਦੀਪਕ ਦੀਪਾ ਕਾਸਰਾ ਗੁਰੂਦੁਆਰੇ ਹੁਕਮੀਬੰਦਾ." (ਭਾਗੁ)


ਫ਼ਾ. [کاسہ] ਕਾਸਹ. ਸੰਗ੍ਯਾ- ਪਿਆਲਾ. "ਕਰਿ ਕਾਸਾ ਦਰਸਨ ਕੀ ਭੂਖ." (ਤਿਲੰ ਮਃ ੧) "ਹਥੀ ਕਾਸੇ ਲਕੀ ਫੁਮਣ." (ਵਾਰ ਮਾਝ ਮਃ ੧)


ਦੇਖੋ, ਕਸਾਈ। ੨. ਵਿ- ਕਸਾਈ ਵ੍ਰਿੱਤਿ ਵਾਲਾ. "ਕਲਿਕਾਤੀ ਰਾਜੇ ਕਾਸਾਈ" (ਵਾਰ ਮਾਝ ਮਃ ੧)