Meanings of Punjabi words starting from ਚ

ਸੰ. चुण् ਧਾ- ਖਿੱਚਣਾ, ਸੰਕੋਚ ਕਰਨਾ.


ਸੰ. ਸੰਗ੍ਯਾ- ਅੰਬ ਦਾ ਬਿਰਛ ਅਤੇ ਫਲ। ੨. ਸੰ. ਚ੍ਯੁਤਿ. ਭਗ. ਯੋਨਿ.


ਦੇਖੋ, ਚੁਤੜ.


ਦੇਖੋ, ਚੁਤੜ.


ਸੰਗ੍ਯਾ- ਤਖ਼ਤੇ ਦੀ ਚੂਲ.


ਸੰ. ਚੂਰ੍‍ਣ. ਸੰਗ੍ਯਾ- ਆਟਾ. ਪਿਸਾਨ. "ਚਾਕੀ ਚਾਟਹਿ ਚੂਨ ਖਾਹਿ." (ਬਸੰ ਕਬੀਰ) ੨. ਚੂਨਾ. ਪੱਥਰ ਦੀ ਖਿੱਲ. "ਚੂਨ ਚਿਹਨ ਨ ਰਹਾਇ." (ਸ. ਕਬੀਰ) ੩. ਦੇਖੋ, ਚੂੰ ੨.


ਸੰਗ੍ਯਾ- ਚੁੰਨੀ. ਓਢਣੀ, "ਚੁਨਰੀ ਨਵੀਨ ਲਾਲ" (ਨਾਪ੍ਰ)


ਦੇਖੋ, ਚੂਨਰੀ। ੨. ਵਿ- ਚੋਸਣ (ਚੂਸਣ) ਵਾਲੀ. "ਜੀਭ ਰਸਾਇਣਿ ਚੂਨੜੀ." (ਵਾਰ ਮਾਰੂ ੧. ਮਃ ੧) ੩. ਦੇਖੋ, ਚੂਨੀ.