Meanings of Punjabi words starting from ਜ

ਸੰ. ਯੁਕ੍ਤਿ. ਸੰਗ੍ਯਾ- ਦਲੀਲ। ੨. ਉਪਾਉ. ਯਤਨ. ਤਦਬੀਰ.


ਯੁਕ੍ਤਿ ਸੇ. ਤਦਬੀਰ ਨਾਲ. "ਤੂਟਸਿ ਮੋਹ ਜੁਕਿਤੀਐ." (ਆਸਾ ਛੰਤ ਮਃ ੫)


ਸੰਗ੍ਯਾ- ਯੁਗ. ਜੋੜਾ. ਦੋ ਵਸਤੂਆਂ ਦਾ ਮੇਲ। ੨. ਜਗਤ. "ਜੁਗ ਮਹਿ ਰਾਮ ਨਾਮ ਨਿਸਤਾਰਾ." (ਸੂਹੀ ਛੰਤ ਮਃ ੩) "ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ." (ਸੋਪੁਰਖੁ)! ਸਤਯੁਗ ਆਦਿ ਯੁਗ. ਦੇਖੋ, ਯੁਗ। ੪. ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। ੫. ਵਿ- ਯੁਕ੍ਤ. ਜੁੜਿਆ ਹੋਇਆ. "ਤੂ ਆਪੇ ਹੀ ਜੁਗ- ਜੋਗੀਆ." (ਵਾਰ ਕਾਨ ਮਃ ੪) ਯੁਕ੍ਤਯੋਗੀ. ਦੇਖੋ, ਯੁੰਜਾਨਯੋਗੀ.


ਹਰੇਕ ਯੁਗ ਵਿੱਚ. ਸਦੈਵ. ਨਿਤ੍ਯ.