Meanings of Punjabi words starting from ਨ

ਸੰ. ਸੰਗ੍ਯਾ- ਪਾਤਨ (ਡੇਗਣ) ਦਾ ਕਰਮ। ੨. ਮਾਰਨ (ਵਧ ਕਰਨ) ਦੀ ਕ੍ਰਿਯਾ। ੩. ਨਾਸ਼। ੪. ਦੇਖੋ, ਨਿਪਤਨ. "ਮੁਨਿਰਾਜ, ਨਿਪਾਤਨ ਤ੍ਯੋਂ ਜਗ ਜਾਨੋ." (ਦੱਤਾਵ)


ਸੰ. निपातिन. ਵਿ- ਡੇਗਣ ਵਾਲਾ। ੨. ਨਾਸ਼ ਕਰਤਾ. ਦੇਖੋ, ਸੈਲਨਿਪਾਤੀ.


ਸੰ. ਨਿਪੀਡਨ. ਸੰਗ੍ਯਾ- ਦਬਾਉਣ ਦੀ ਕ੍ਰਿਯਾ। ੨. ਨਿਚੋੜਨ ਦਾ ਭਾਵ। ੩. ਦੁੱਖ ਦੇਣ ਦੀ ਕ੍ਰਿਯਾ.


ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ.


ਸੰ. ਸੰਗ੍ਯਾ- ਨਿਪੁਣਤ੍ਵ. ਚਤੁਰਤਾ. ਪ੍ਰਵੀਣਤਾ. ਕੁਸ਼ਲਤਾ.