Meanings of Punjabi words starting from ਬ

(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)


ਕ੍ਰਿ- ਵ੍ਯਾਪਨਾ. ਅਸਰ ਹੋਣਾ। ੨. ਦੇਖੋ, ਵਾਪਰਨਾ.


ਬੇਚਾਰਾ. ਦੇਖੋ, ਬਪੁਰਾ ਅਤੇ ਬਾਪੁਰਾ.


ਸੰ. ਵ੍ਯਾਪਾਰ. ਸੰਗ੍ਯਾ- ਵਣਿਜ. ਲੈਣ ਦੇਣ। ੨. ਕਰਮ. ਕੰਮ. ਕ੍ਰਿਯਾ. "ਆਨ ਬਾਪਾਰ ਬਨਜ ਜੋ ਕਰੀਅਹਿ." (ਸਾਰ ਮਃ ੫)