Meanings of Punjabi words starting from ਗ

ਫ਼ਾ. [گُلدم] ਬੁਲਬੁਲ, ਜਿਸ ਦੀ ਪੂਛ ਹੇਠ ਫੁੱਲ ਜੇਹਾ ਲਾਲ ਚਿੰਨ੍ਹ ਹੈ.


ਸੰ गुल्फ ਸੰਗ੍ਯਾ- ਗਿੱਟਾ। ੨. ਪਜਾਮੇ ਦੀ ਮੁਹਰੀ ਪੁਰ ਲੱਗਾ ਹੋਇਆ ਹਾਸ਼ੀਆ. "ਗੁਲਫ ਲਗੇ ਹੋਵਹਿ ਬਹੁ ਚੌਰਾ." (ਗੁਪ੍ਰਸੂ)


ਫ਼ਾ. [گُلفام] ਕਿ- ਗੁਲ (ਗੁਲਾਬ) ਜੇਹੇ ਫ਼ਾਮ (ਰੰਗਵਾਲਾ). ਗੁਲਾਬੀ.


ਫ਼ਾ. [گُلبدن] ਸੰਗ੍ਯਾ- ਇੱਕ ਧਾਰੀਦਾਰ ਰੇਸ਼ਮੀ ਵਸਤ੍ਰ, ਜੋ ਲਾਲ ਰੰਗ ਦਾ ਹੁੰਦਾ ਹੈ. ਇਸ ਦੇ ਪਜਾਮੇ ਇਸਤ੍ਰੀਆਂ ਪਹਿਰਦੀਆਂ ਹਨ. ਪੁਰਾਣੇ ਸਮੇਂ ਅਮੀਰ ਆਦਮੀ ਭੀ ਪਹਿਰਿਆ ਕਰਦੇ ਸਨ।#੨. ਵਿ- ਗੁਲਾਬ ਦੇ ਫੁੱਲ ਜੇਹਾ ਹੈ ਜਿਸ ਦਾ ਕੋਮਲ ਸ਼ਰੀਰ (ਬਦਨ). "ਵਹ ਗੁਲਬਦਨ ਕਹਾਂ ਹੈ?" (ਰਾਮਾਵ)


ਕਾਬੁਲ ਦੇ ਪ੍ਰੇਮੀ ਸਿੱਖ ਬਹੁਤ ਰੁਪਯਾ ਖ਼ਰਚਕੇ ਗੁਰੂ ਹਰਿਗੋਬਿੰਦ ਸਾਹਿਬ ਲਈ ਗੁਲਬਾਗ ਅਤੇ ਦਿਲਬਾਗ ਨਾਉਂ ਦੇ ਘੋੜੇ ਪੰਜਾਬ ਨੂੰ ਲੈ ਆ ਰਹੇ ਸਨ ਕਿ ਲਹੌਰ ਦੇ ਹਾਕਿਮ ਨੇ ਜਬਰਨ ਖੋਹ ਲਏ. ਸੰਗਤਿ ਦੀ ਪ੍ਰਾਰਥਨਾ ਪੁਰ ਭਾਈ ਬਿਧੀਚੰਦ ਜੀ ਵਡੀ ਚਤੁਰਾਈ ਨਾਲ ਇਹ ਘੋੜੇ ਲਹੌਰ ਤੋਂ ਵਾਪਸ ਲਿਆਏ. ਗੁਰੂ ਸਾਹਿਬ ਨੇ ਇਨ੍ਹਾਂ ਦਾ ਨਾਉਂ ਸੁਹੇਲਾ ਅਤੇ ਜਾਨਭਾਈ ਰੱਖਿਆ.