Meanings of Punjabi words starting from ਚ

ਦੇਖੋ, ਚੂਨ. "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫੂਕੇ ਹੋਏ ਕੰਕਰ ਅਥਵਾ ਪੱਥਰ ਦਾ ਚੂਰ੍‍ਣ। ੩. ਕ੍ਰਿ- ਚ੍ਯਵਨ. ਚੁਇਣਾ. ਟਪਕਣਾ.


ਸੰਗ੍ਯਾ- ਮਾਣਿਕ ਦੀ ਕਣੀ. ਲਾਲ ਰਤਨ ਦਾ ਛੋਟਾ ਟੁਕੜਾ। ੨. ਚੁੰਨੀ. ਚੁਨਰੀ.


ਦੇਖੋ, ਚੂਹਣੀਆਂ। ੨. ਚੂਨੀ ਦਾ ਬਹੁਵਚਨ.


ਲਹੌਰ ਦਾ ਇੱਕ ਬਾਜ਼ਾਰ, ਜਿਸ ਵਿੱਚ ਗੁਰੂ ਰਾਮਦਾਸ ਸਾਹਿਬ ਦਾ ਜਨਮ ਅਸਥਾਨ ਹੈ. ਦੇਖੋ, ਲਹੌਰ.


ਦੇਖੋ, ਚੁਪ. "ਸਹਜੇ ਚੂਪ ਸਹਜੇ ਹੀ ਜਪਨਾ." (ਗਉ ਅਃ ਮਃ ੫) ੨. ਦੇਖੋ, ਚੂਪਨਾ.