Meanings of Punjabi words starting from ਦ

ਦੋ ਫਾੜ. ਦੋ ਟੁੱਕ. "ਸੀਸ ਕੀਨੋ ਦੁਫਾਰ." (ਰਾਮਾਵ)


ਸੰ. ਦੁਰ੍‍ਵਾ. ਸੰਗ੍ਯਾ- ਹਰਾ ਖੱਬਲ. ਨਵਾਂ ਉੱਗਿਆ ਹੋਇਆ ਘਾਹ. L. Panicum zactyton. ਮੰਗਲ ਸਮੇਂ ਲੋਕ ਦੁੱਬ ਦੇਕੇ ਇਹ ਭਾਵ ਪ੍ਰਗਟ ਕਰਦੇ ਹਨ ਕਿ ਆਪ ਹਰੇ ਭਰੇ ਰਹੋ ਅਤੇ ਦੁੱਬ ਵਾਂਙ ਵਧੋ.


ਸੰਗ੍ਯਾ- ਦ੍ਵਿਬਾਹੁ. ਦੋ ਬਾਹਾਂ ਵਾਲਾ, ਆਦਮੀ. "ਗਹਿ ਗਹਿ ਪਾਣਿ ਕ੍ਰਿਪਾਣ ਦੁਬਹੀਆ ਰਣ ਭਿਰੇ." (ਸੂਰਜਾਵ)


ਦੇਖੋ, ਦੁੱਬ.


ਦੇਖੋ, ਦੁਬਿਧਾ.