Meanings of Punjabi words starting from ਨ

ਵਿ- ਪੁਤ੍ਰ ਰਹਿਤ, ਅਪੁਤ੍ਰ. ਔਤ. ਨਿਸਪੁਤ੍ਰ. "ਜਬ ਕੀ ਮਾਲਾ ਲਈ ਨਿਪੂਤੇ." (ਬਿਲਾ ਕਬੀਰ) ੨. ਸੰ, ਨਿਪੂਤ. ਬਹੁਤ ਸਾਫ. ਅਤਿ ਪਵਿਤ੍ਰ.


ਸੰ. निष्पङ्क- ਨਿਸ੍ਪੰਕ. ਵਿ- ਚਿੱਕੜ ਬਿਨਾ।੨ ਨਿਰਮਲ, ਸਾਫ਼. "ਵਰਸੈ ਨੀਰੁ ਨਿਪੰਗੁ." (ਵਾਰ ਮਲਾ ਮਃ੩)


ਨਿਪਜਣ ਦਾ ਸੰਖੇਪ. ਦੇਖੋ. ਨਿਪਜਣਾ.


ਨਿਪਜੇ. ਪੈਦਾਹੋਏ. ਦੇਖੋ. ਨਿਪੰਨ. "ਮਾਤ ਪਿਤਾ ਕੀ ਰਕਤ ਨਿਪੰਨੇ." (ਵਾਰ ਮਲਾ ਮਃ੩)


ਦੇਖੋ. ਨਿਸਫਲ. "ਜਾਕੀ ਸੇਵਾ ਨਿਫਲ ਨ ਹੋਵਤ." (ਗੂਜ ਮਃ ਪ) ੨. ਮਸਾਲੇ (ਟੋਪੀ) ਦਾਰ ਬੰਦੂਕ਼ ਦਾ ਉਹ ਛਿਦ੍ਰ. ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁਚਦੀ ਹੈ. ਅੰ. Nipple.


ਅ਼. [نِفاق] ਸੰਗ੍ਯਾ- ਕਪਟ. ਦਿਲ ਵਿੱਚ ਛਲ ਦੇ ਹੋਣ ਦਾ ਭਾਵ। ੨. ਵੈਰ, ਵਿਰੋਧ। ੩. ਫੁੱਟ, ਭੇਦ.


ਦੇਖੋ. ਨਫੀਰੀ. "ਨਨੱਦ ਨਿਫਿਰੰ ਰਣੰ." (ਰਾਮਾਵ)


ਦੇਖੋ, ਨਪੁੰਸਕ.


ਸੰ. ਸੰਗ੍ਯਾ- ਅਫੀਮ. ਅਹਿਫੇਨ.