Meanings of Punjabi words starting from ਮ

ਦੇਖੋ, ਮਾਨਸ। ੨. ਸੰ. ਮਾਨੁਸ. ਮਨੁ ਦੀ ਔਲਾਦ. ਮਨੁੱਖ. ਮਾਨਵ. "ਮਾਣਸਜਨਮ ਵਡਪੁੰਨੇ ਪਾਇਆ." (ਵਾਰ ਘੋੜੀਆਂ ਮਃ ੪) ੩. ਮਾਂਸ. ਮਾਸ. "ਮਾਣਸੁ ਭਰੀਆ ਆਣਿਆ ਮਾਣਸੁ ਭਰਿਆ ਆਇ." (ਮਃ ੩. ਵਾਰ ਬਿਹਾ) ੪. ਸੰ. ਮਨਸ੍ਯੁ. ਵਿ- ਕਾਮਾਨਾਵਾਨ. ਇੱਛਾਵਾਨ. ਮਾਯਾ ਦਾ ਸੇਵਕ. "ਮਾਣਸ ਸੇਵਾ ਖਰੀ ਦੁਹੇਲੀ। ਸਾਧ ਕੀ ਸੇਵਾ ਸਦਾ ਸੁਹੇਲੀ." (ਬਸੰ ਮਃ ੫)


ਸੰ. ਮਾਣਿਕ੍ਯ. ਸੰਗ੍ਯਾ- ਲਾਲ ਰੰਗ ਦਾ ਰਤਨ. "ਮਾਣਕ ਮੋਤੀ ਨਾਮ੍ਰ ਪ੍ਰਭ." (ਮਾਝ ਬਾਰਹਮਾਹਾ) ੨. ਭਾਵ- ਕਰਤਾਰ ਦਾ ਨਾਮ। ੩. ਸ਼ੁਭਗੁਣ.


ਦੇਖੋ, ਬਬਾਲ


ਬਾਬਾ ਧਰਮਚੰਦ ਜੀ ਦਾ ਪੁਤ੍ਰ. ਸ਼੍ਰੀ ਗੁਰੂ ਨਾਨਕਦੇਵ ਜੀ ਦਾ ਪੜੋਤਾ. ਦੇਖੋ, ਮਾਨਕਚੰਦ। ੨. ਵੈਰੋਵਾਲ ਦਾ ਵਸਨੀਕ ਇੱਕ ਪਥਰੀਆ ਖਤ੍ਰੀ. ਜਿਸ ਨੇ ਗੋਇੰਦਵਾਲ ਦੀ ਬਾਉਲੀ (ਵਾਪੀ) ਦਾ ਕੜ ਤੋੜਿਆ ਅਰ ਡੁੱਬਕੇ ਮਰ ਗਿਆ. ਸ਼੍ਰੀ ਗੁਰੂ ਅਮਰਦਾਸ ਸਾਹਿਬ ਨੇ ਉਸ ਨੂੰ ਜੀਵਨ ਬਖਸ਼ਿਆ ਅਰ ਨਾਉਂ ਜੀਵੜਾ ਰੱਖਿਆ. ਇਹ ਵਡਾ ਕਗਨੀ ਵਾਲਾ ਗੁਰਮੁਖ ਹੋਇਆ ਹੈ. ਤੀਜੇ ਸਤਿਗੁਰੂ ਜੀ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ. ਇਸ ਦੀ ਔਲਾਦ ਹੁਣ ਵੈਰੋਵਾਲ ਵਿੱਚ "ਜੀਵੜੇ" ਪ੍ਰਸਿੱਧ ਹੈ. ਇਸੇ ਦੀ ਸੰਗਤਿ ਕਰਕੇ ਮਾਈਦਾਸ ਬੈਰਾਗੀ ਗੁਰੁਸਿੱਖੀ ਦਾ ਅਧਿਕਾਰੀ ਹੋਇਆ ਸੀ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਆਤਮਗ੍ਯਾਨੀ ਸਿੱਖ.


ਇੱਕ ਪਿੱਡ. ਜੋ ਜਿਲਾ ਅੰਬਾਲਾ, ਤਸੀਲ ਨਰਾਇਨਗੜ੍ਹ, ਥਾਣਾ ਰਾਣੀ ਕੇ ਰਾਇਪੁਰ ਵਿੱਚ, ਰੇਲਵੇ ਸਟੇਸ਼ਨ ਘੱਗਰ ਤੋਂ ਚੜ੍ਹਕੇ ਵੱਲ ੧੨. ਮੀਲ ਹੈ. ਇਸ ਪਿੱਡ ਤੋਂ ਦੱਖਣ ਪੂਰਵ ਅੱਧ ਮੀਲ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ "ਗੁਰੂਆਣਾ" ਹੈ. ਗੁਰੂ ਜੀ ਪਾਉਂਟੇ ਸਾਹਿਬ ਵੱਲੋਂ ਇੱਥੇ ਆਏ ਹਨ. ਇੱਥੇ ਹੀ ਰਾਇਪੁਰ ਵਾਲੀ ਰਾਣੀ ਦੇ ਘਰ ਪ੍ਰਸਾਦ ਛਕਣ ਗਏ. ਗੁਰਦ੍ਵਾਰੇ ਨਾਲ ੮੦ ਵਿੱਘੇ ਜਮੀਨ ਹੈ. ਗੁਰਸਿੱਖਾਂ ਦੀ ਕਮੇਟੀ ਹੱਥ ਇਸਦਾ ਪ੍ਰਬੰਧ ਹੈ.


ਜਿਲਾ ਲਹੌਰ. ਤਸੀਲ ਚੂਣੀਆਂ, ਥਾਣਾ ਕੰਗਣਪੁਰ ਦਾ ਪਿੰਡ, ਜੋ ਰੇਲਵੇ ਸਟੇਸ਼ਨ "ਕੰਗਣਪੁਰ" ਤੋਂ ਉੱਤਰ ਪੂਰਵ ਦੋ ਮੀਲ ਹੈ. ਇਸ ਪਿੰਡ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ ਹੈ. ਜਦੋਂ ਸਤਿਗੁਰੂ ਜੀ ਇੱਥੇ ਆਏ, ਤਾਂ ਲੋਕਾਂ ਬਹੁਤ ਸੇਵਾ ਕੀਤੀ. ਗੁਰੂ ਜੀ ਨੇ ਵਚਨ ਕੀਤਾ ਕਿ ਤੁਸੀਂ ਉਜੜ ਜਾਓ, ਭਾਈ ਮਰਦਾਨੇ ਨੇ ਹੈਰਾਨ ਹੋਕੇ ਪੁੱਛਿਆ ਕਿ ਮਹਾਰਾਜ! ਕੰਗਣਪੁਰ ਦੇ ਲੋਕਾਂ ਸੇਵਾ ਨਾ ਕੀਤੀ ਤਾਂ ਵਚਨ ਹੋਇਆ, ਵਸਦੇ ਰਹੋ. ਇੱਥੋਂ ਦੇ ਲੋਕਾਂ ਸੇਵਾ ਕੀਤੀ ਤਾਂ ਵਚਨ ਹੋਇਆ, ਉੱਜੜ ਜਾਓ. ਸਤਿਗੁਰੂ ਨੇ ਫਰਮਾਇਆ ਕਿ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਜੇ ਉਹ ਬਾਹਰ ਜਾਣਗੇ ਤਾਂ ਆਪਣੀ ਮੱਤ ਹੋਰਨਾਂ ਨੂੰ ਦੇਣਗੇ, ਜਿਨ੍ਹਾਂ ਸੇਵਾ ਕੀਤੀ ਹੈ, ਉਹ ਉੱਜੜਕੇ ਸਾਧੁ ਸੰਤ ਦੀ ਸੇਵਾ ਅਤੇ ਧਰਮ ਦਾ ਪ੍ਰਚਾਰ ਕਰਨਗੇ. ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਨਗਰਵਾਸੀ ਪ੍ਰੇਮੀ ਹਨ ਆਏ ਸਿੱਖ ਦੀ ਯੋਗ ਸੇਵਾ ਕਰਦੇ ਹਨ.


ਦੇਖੋ, ਮਾਣਕ. "ਮਾਣਕੂ ਮੋਹਿ ਮਾਉ ਡਿੰਨਾ." (ਮਃ ੫. ਵਾਰ ਮਾਰੂ ੨)