Meanings of Punjabi words starting from ਰ

ਦੇਖੋ, ਰੇਖ. "ਫੋਰਿ ਭਰਮ ਕੀ ਰੇਖਾ." (ਸਾਰ ਮਃ ੫) ਭ੍ਰਮ ਦੀ ਲੀਕ ਮੇਟਕੇ। ੨. ਚਿਤ੍ਰਲੇਖਾ ਦੀ ਥਾਂ ਭੀ ਰੇਖਾ ਸ਼ਬਦ ਵਰਤਿਆ ਹੈ- "ਤਬ ਰੇਖਾ ਕਹਿ" ਬੋਲ ਪਠਾਇਸ." (ਚਰਿਤ੍ਰ ੧੪੨) ਦੇਖੋ, ਚਿਤ੍ਰਲੇਖਾ.


ਹਿਸਾਬ ਦਾ ਉਹ ਹਿੱਸਾ, ਜਿਸ ਦਾ ਰੇਖਾ ਦ੍ਵਾਰਾ ਸਿੱਧਾਂਤ ਕਾਇਮ ਕੀਤਾ ਜਾਵੇ. ਉਕ਼ਲੈਦਸ. Geometry.


ਰੇਖਾ. "ਤਿਸੁ ਰੂਪ ਨ ਰੇਖਿਆ ਕਾਈ." (ਆਸਾ ਛੰਤ ਮਃ ੪) ੨. ਵਿ ਅੰਕਿਤ. ਉਲੀਕਿਆ.


ਰੇਖ. ਰੇਖਾ. ਲੀਕ। ੨. ਪਗਡੰਡੀ। ੩. ਮਾਰਗ. ਰਾਹ। ੪. ਫ਼ਾ. [ریگ] ਰੇਤਾ. ਬਾਲੂ.


ਰੇਤੇ ਦੀ ਮੱਛੀ. ਇੱਕ ਕਿਰਲੇ ਦੀ ਜਾਤਿ. ਵੈਦ ਹਕੀਮ ਇਸ ਦਾ ਤਲ ਆਦਿ ਕਈ ਦਵਾਈਆਂ ਵਿੱਚ ਵਰਤਦੇ ਹਨ. Lacerta Scincus


ਰੇਤੇ ਨਾਲ ਮਲਣ ਦੀ ਕ੍ਰਿਯਾ. ਰੇਤੀਲੇ ਕਾਗਜ (Sand- paper) ਨਾਲ ਮਲਕੇ ਸਾਫ ਕਰਨਾ ਅਤੇ ਚਮਕਾਉਣਾ.


ਰੇਗ (ਰਾਹ) ਵਿੱਚ. ਦੇਖੋ, ਰੇਗ ੩. "ਸੂਧੇ ਸੂਧੇ ਰੇਗਿ ਚਲਹੁ ਤੁਮ." (ਬਿਲਾ ਕਬੀਰ)


ਫ਼ਾ. [ریِگستان] ਸੰਗ੍ਯਾ- ਰੇਤਲਾ ਦੇਸ਼ (A Sandy desert)