Meanings of Punjabi words starting from ਸ

ਸੰਗ੍ਯਾ- ਸਰਵ ਵਿਦ੍ਯਾ ਅਤੇ ਹੁਨਰ। ੨. ਵਿ- ਸਾਰੀ ਕਲਾ (ਵਿਦ੍ਯਾ) ਦਾ ਗ੍ਯਾਤਾ. ਸਰਵਕਲਾ ਧਾਰੀ. "ਮੁਨਿ ਜਨ ਗਾਵਹਿ ਸਰਬਕਲਾ." (ਸਵੈਯੇ ਮਃ ੧. ਕੇ)


ਵਿ- ਸਭ ਵਿਦ੍ਯਾ ਅਤੇ ਹੁਨਰ ਵਿੱਚ ਤਾਕ। ੨. ਸਰਵ ਸ਼ਕਤਿਮਾਨ. "ਸਰਬਕਲਾ ਸਮਰਥ ਪ੍ਰਭੁ." (ਬਿਲਾ ਮਃ ੫)


ਸਭ ਦੀ ਕਲ੍ਯਾਣ ਕਰਤਾ. ਸਭ ਨੂੰ ਮੰਗਲ ਦੇਣ ਵਾਲਾ. "ਸਰਬਕਲਿਆਣ ਵਸੈ ਮਨਿ ਆਇ." (ਗਉ ਮਃ ੫)


ਵਿ- ਸਭ ਦਾ ਕਾਲ (ਵਿਨਾਸ਼) ਕਰਨ ਵਾਲਾ. ਸਭ ਨੂੰ ਲੈ ਕਰਨ ਵਾਲਾ। ੨. ਸਾਰੇ ਸਮਿਆਂ ਵਿੱਚ ਇੱਕ ਰਸ ਹੋਣ ਵਾਲਾ। ੩. ਸੰਗ੍ਯਾ- ਪਾਰਬ੍ਰਹਮ. ਅਕਾਲਪੁਰਖ. "ਸਰਬਕਾਲ ਹੈ ਪਿਤਾ ਅਪਾਰਾ." (ਵਿਚਿਤ੍ਰ)


ਸਭ ਨੂੰ ਆਕਰ੍ਸਣ (ਖਿੱਚਣ) ਵਾਲਾ. "ਨਮੋ ਸਰਬਕ੍ਰਿਸੰ." (ਜਾਪੁ) ੨. ਸਭ ਤੋਂ ਕ੍ਰਿਸ਼ (ਸੂਖਮ)¹


ਦੇਖੋ, ਸਰਬਗ੍ਯ. "ਰਾਮ ਰਵਿ ਰਹਿਆ ਸਰਬਗੇ." (ਸਾਰ ਮਃ ੪. ਪੜਤਾਲ) ੨. ਸੰ. ਸਰ੍‍ਵਗ. ਸਭ ਥਾਂ ਜਾਣ ਵਾਲਾ. ਜਿਸਦੀ ਸਾਰੇ ਗਮ੍ਯਤਾ ਹੈ.


ਸਰ੍‍ਵ ਅਸਥਾਨਾਂ ਵਿੱਚ ਗਮਨ ਕਰਤਾ. "ਨਮੋ ਸਰਬਗਉਣੇ." (ਜਾਪੁ)