Meanings of Punjabi words starting from ਅ

ਸੰ. स्नेहिन- ਸ੍ਨੇਹੀ. ਵਿ- ਪਿਆਰਾ. ਮਿਤ੍ਰ. ਸੰਬੰਧੀ. ਹਿਤੂ. "ਸਭ ਮਿਥਿਆ ਅਸਨੇਹੀ." (ਸੋਰ ਮਃ ੫)


ਦੇਖੋ, ਅਸਨੇਹ.


[اسپ] ਸੰਗ੍ਯਾ- ਅਸ਼੍ਵ. ਘੋੜਾ। ੨. ਸ਼ਤਰੰਜ ਦਾ ਇੱਕ ਮੁਹਰਾ, ਜਿਸ ਦੀ ਅਸਪ ਸੰਗ੍ਯਾ ਹੈ.


ਅਸ਼੍ਵਪਤਿ. ਵਿ- ਘੋੜਿਆਂ ਦਾ ਪਤਿ। ੨. ਸੰਗ੍ਯਾ- ਸੂਰਜ. "ਅਸਪਤਿ ਗਜਪਤਿ ਨਰਹਿ ਨਰਿੰਦ." (ਤਿਲੰ ਨਾਮਦੇਵ) ਅਸਪਤਿ (ਸੂਰਜ) ਗਜਪਤਿ(ਇੰਦ੍ਰ) ਨਰਹਿ (ਨਰ- ਹਯ. ਕਿੰਨਰਾਂ ਦਾ) ਨਰਿੰਦ (ਰਾਜਾ ਕੁਬੇਰ). ਨਾਮੇ ਦਾ ਸੁਆਮੀ ਇਨ੍ਹਾਂ ਸਭਨਾਂ ਦਾ ਮੀਰ (ਬਾਦਸ਼ਾਹ) ਹੈ.


ਦੇਖੋ, ਆਸਪਦ.


ਸੰ, अस्पर्श- ਅਸ੍‍ਪਰ੍‍ਸ਼. ਵਿ- ਛੋਹ (ਛੁਹਣ) ਤੋਂ ਬਿਨਾ, ਜੋ ਸਪਰਸ਼ ਨਾ ਕਰੇ। ੨. ਇੱਕ ਅਜੇਹਾ ਮਤ ਜੋ ਧਾਤੁ ਆਦਿ ਪਦਾਰਥਾਂ ਦੇ ਛੋਹਣ ਤੋਂ ਪਰਹੇਜ਼ ਕਰਦਾ ਹੈ। ੩. ਗੁਰੁਮਤ ਅਨੁਸਾਰ ਓਹ ਆਦਮੀ, ਜੋ ਆਪਣੀਆਂ ਇੰਦ੍ਰੀਆਂ ਨੂੰ ਵਿਕਾਰਾਂ ਦੇ ਸੰਯੋਗ ਤੋਂ ਵਰਜਕੇ ਰਖਦਾ ਹੈ, ਦੇਖੋ, ਅਪਰਸ। ੪. असपृश्य- ਅਸਪ੍ਰਿਸ਼੍ਯ. ਵਿ- ਨਾ ਸਪਰਸ਼ ਕਰਨ ਯੋਗ੍ਯ. ਅਛੂਤ.


ਦੇਖੋ, ਅਸਿਪਾਣਿ.


ਸੰ. अयस्पत्र- ਅਯਸਪਤ੍ਰ. ਸੰਗ੍ਯਾ- ਲੋਹੇ ਦਾ ਪਤ੍ਰਾ. ਪੱਕੇ ਲੋਹੇ ਦਾ ਟੁਕੜਾ, ਜਿਸ ਦੀ ਤਲਵਾਰ ਬਣਦੀ ਹੈ. ਦੇਖੋ, ਅਸਿਪਤ੍ਰ.