Meanings of Punjabi words starting from ਇ

ਵਿ- ਇੱਛਾ (ਕਾਮਨਾ) ਪੂਰੀ ਕਰਨ ਵਾਲਾ. "ਇਛਾਪੂਰਕੁ ਸਰਬ ਸੁਖਦਾਤਾ." (ਧਨਾ ਮਃ ੪) ੨. ਸੰਗ੍ਯਾ- ਵਾਹਗੁਰੂ. "ਇਛਾਪੂਰਕੁ ਰਖੈ ਨਿਦਾਨ." (ਆਸਾ ਮਃ ੫)


ਦੇਖੋ, ਇਛਤ.


ਸੰ. इच्छु. ਵਿ- ਇੱਛਾ ਵਾਲਾ. ਕਾਮਨਾ ਵਾਲਾ। ੨. ਸੰਗ੍ਯਾ- ਦੇਖੋ, ਇਕ੍ਸ਼ੁ। ੩. ਡਿੰਗ. ਗੁੜ.


ਦੇਖੋ, ਇੱਛੁ.


ਦੇਖੋ, ਇੱਛਾ। ੨. ਸੰ. ई्क्षणीय. ਈਕ੍ਸ਼੍‍ਣੀਯ. ਵਿ- ਦੇਖਣ ਲਾਇਕ. ਦੇਖਨੇ ਯੋਗ੍ਯ. "ਉਠੀ ਛਿੱਛ ਇੱਛੰ." (ਵਿਚਿਤ੍ਰ) ਦੇਖਣ ਯੋਗ ਛਿੱਟਾਂ ਉੱਠੀਆਂ.


ਦੇਖੋ, ਇਜ੍ਯ.


ਅ਼. [اِظہار] ਇਜਹਾਰ. ਸੰਗ੍ਯਾ- ਜਾਹਿਰ ਕਰਨ ਦੀ ਕ੍ਰਿਯਾ. ਬਿਆਨ.


ਅ਼. [عِزّت] ਇ਼ੱਜ਼ਤ. ਸੰਗ੍ਯਾ- ਮਾਨ. ਆਦਰ. ਪ੍ਰਤਿਸ੍ਠਾ.