Meanings of Punjabi words starting from ਗ

ਸੰਗ੍ਯਾ- ਹਾਥੀ ਦੇ ਸਿਰ ਵਿੱਚੋਂ ਨਿਕਲਿਆ ਮੋਤੀ (ਮੁਕ੍ਤਾ). ਕਵਿ ਮੱਲਿਨਾਥ ਲਿਖਦੇ ਹਨ ਕਿ ਪ੍ਰਾਚੀਨ ਵਿਦ੍ਵਾਨਾਂ ਨੇ ਅੱਠ ਅਸਥਾਨਾਂ ਤੋਂ ਅੱਠ ਪ੍ਰਕਾਰ ਦੇ ਮੋਤੀ ਪੈਦਾ ਹੋਣੇ ਲਿਖੇ ਹਨ. ਗਜ, ਮੇਘ, ਵਰਾਹ, ਸ਼ੰਖ, ਮੱਛ, ਸਰਪ, ਸਿੱਪੀ ਅਤੇ ਬਾਂਸ। ੨. ਹਾਥੀ ਦੇ ਮੱਥੇ ਤੇ ਉਭਰਿਆ ਗੋਲ ਮਾਸ. ਕੁੰਭ.


ਗਣੇਸ਼. ਦੇਖੋ, ਗਜਵਦਨ.


ਹਾਥੀ ਦੀ. ਕੁਰਬਾਨੀ ਦਾ ਯਗ੍ਯ (ਜੱਗ).


ਦੇਖੋ, ਗਜਮੁਕਤਾ. "ਕਨਿਕ ਮਾਣਿਕ ਗਜਮੋਤੀਆ." (ਆਸਾ ਮਃ ੫)


ਸੰਗ੍ਯਾ- ਗਜ (ਹਾਥੀ) ਹੈ ਰਥ (ਵਾਹਨ) ਜਿਸ ਦਾ, ਇੰਦ੍ਰ। ੨. ਉਹ ਰਥ ਜੋ ਹਾਥੀਆਂ ਨਾਲ ਖਿੱਚਿਆ ਜਾਵੇ. ਤਖ਼ਤਰਵਾਂ.


ਸੰਗ੍ਯਾ- ਗਾਜਰ ਦਾ ਛੇਜਾ। ੨. ਫੁੱਲਾਂ ਦੀ ਮਾਲਾ। ੩. ਇਸਤ੍ਰੀਆਂ ਦਾ ਇੱਕ ਗਹਿਣਾ, ਜੋ ਪਹੁੰਚੇ ਪੁਰ ਪਹਿਨੀਦਾ ਹੈ. "ਬੇਸਰ ਗਜਰਾਰੰ." (ਰਾਮਾਵ)


ਸੰਗ੍ਯਾ- ਵਡਾ ਹਾਥੀ। ੨. ਐਰਾਵਤ ਹਸ੍ਤੀ। ੩. ਇੰਦ੍ਰ, ਜੋ ਐਰਾਵਤ ਦਾ ਸ੍ਵਾਮੀ ਹੈ.


ਗਜ- ਅਰਿ. ਹਾਥੀ ਦਾ ਵੈਰੀ, ਸ਼ੇਰ. (ਸਨਾਮਾ) ਦੇਖੋ, ਗਜਾਰਿ.