Meanings of Punjabi words starting from ਚ

ਚਕਿਤ ਦਾ ਸੰਖੇਪ. ਹੈਰਾਨ. "ਚਕਿ ਚਕਿ ਰਹੈਂ ਦੇਵ ਦਾਨਵ ਮੁਨਿ." (ਹਜਾਰੇ ੧੦) ੨. ਕ੍ਰਿ. ਵਿ- ਚੁੱਕਕੇ ਉਠਾਕੇ.


ਸੰ. ਵਿ- ਡਰਿਆ ਹੋਇਆ। ੨. ਹੈਰਾਨ ਹੋਇਆ.


ਪੂ. ਸੰਗ੍ਯਾ- ਚਕ੍ਰਿਕਾ. ਚੱਕੀ. ਆਟਾ ਪੀਹਣ ਦਾ ਯੰਤ੍ਰ. "ਚਕਿਯਾ ਕੇ ਸੇ ਪਟ ਬਨੇ ਗਗਨ ਭੂਮਿ ਪੁਨ ਦੋਇ." (ਚਰਿਤ੍ਰ ੮੧)


ਸੰਗ੍ਯਾ- ਚਕ੍ਰਿਕਾ. ਚੱਕੀ. "ਕੋਲੂ ਚਰਖਾ ਚਕੀ ਚਕੁ." (ਵਾਰ ਆਸਾ) ੨. ਵਿ- ਚੱਕੀ. ਚੁੱਕੀ. ਉਠਾਈ। ੩. ਭੜਕਾਈ. ਉਭਾਰੀ. ਉਕਸਾਈ.


ਸੰਗ੍ਯਾ- ਦੇਖੋ, ਚਕੀ। ੨. ਚੰਬੇ ਦੇ ਇ਼ਲਾਕੇ ਦੀ ਇੱਕ ਪਹਾੜੀ ਨਦੀ, ਜੋ ਗੁਰਦਾਸਪੁਰ ਦੇ ਇ਼ਲਾਕ਼ੇ ਵਿਆਸਾ (ਵਿਪਾਸ਼) ਵਿੱਚ ਮਿਲਦੀ ਹੈ। ੩. ਦੁੰਬੇ ਦੀ ਚਰਬੀਲੀ ਚੱਕੀ.


ਪੂ. ਦੇਖੋ, ਚਕਿਯਾ.


ਕ੍ਰਿ- ਚੱਕੀ ਚਲਾਉਣੀ. ਆਟਾ ਪੀਹਣ ਲਈ ਚੱਕੀ ਗੇੜਨੀ। ੨. ਝਗੜਾ ਛੇੜਨਾ. "ਪੂਤ ਕੁਪੂਤ ਚਕੀ ਉਠਿ ਝੋਈ." (ਭਾਗੁ)


ਫ਼ਾ. [چکیِدن] ਕ੍ਰਿ- ਟਪਕਣਾ. ਚੁਇਣਾ (ਚੋਣਾ).