Meanings of Punjabi words starting from ਜ

ਦੇਖੋ, ਜਾਗਨਾ। ੨. ਸ਼੍ਰੀ ਗੁਰੂ ਅਰਜਨਦੇਵ ਦਾ ਪਰੋਪਕਾਰੀ ਬ੍ਰਹਮਗ੍ਯਾਨੀ ਸਿੱਖ, ਜਿਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਆਗ੍ਯਾ ਨਾਲ ਅਮ੍ਰਿਤਸਰ ਦੇ ਜੰਗ ਵਿੱਚ ਭਾਰੀ ਵੀਰਤਾ ਦਿਖਾਈ.


ਦੇਖੋ, ਜਗੰਨਾਥ। ੨. ਖੜਗ. ਸ਼੍ਰੀ ਸਾਹਿਬ. "ਸਭੈ ਨਾਮ ਜਗਨਾਥ ਕੇ ਸਦਾ ਰਿਦੇ ਮੋ ਰਾਖ." (ਸਨਾਮਾ)


ਸੰ. जगन्निवास. ਸੰਗ੍ਯਾ- ਵਾਹਗੁਰੂ (ਕਰਤਾਰ), ਜੋ ਸੰਸਾਰ ਨੂੰ ਆਪਣੇ ਵਿੱਚ ਨਿਵਾਸ ਦਿੰਦਾ ਹੈ.


ਜਗਤ ਦੇ ਨੇਤ੍ਰਰੂਪ ਸੂਰਜ.


ਸੰ. यज्ञपुरुष ਸੰਗ੍ਯਾ- ਵਿਸਨੁ। ੨. ਅਗਨਿ. ਅੱਗ। ੩. ਯਗ੍ਯ ਦੀ ਬਲੀ ਲੈਣ ਵਾਲਾ ਪ੍ਰਧਾਨ ਦੇਵਤਾ. "ਜੱਗ ਕੁੰਡਹੁ ਤੇ ਉਠੇ ਤਬ ਜੱਗਪੁਰਖ ਕੁਲਾਇ." (ਰਾਮਾਵ) ਅਕੁਲਾਇਕੇ ਪ੍ਰਗਟ ਹੋਏ.


ਯੁਗ- ਵਕਤ੍ਰ. ਯੁਗ (ਚਾਰ) ਹਨ ਵਕਤ੍ਰ (ਮੁਖ) ਜਿਸ ਦੇ, ਬ੍ਰਹਮਾ. ਅਞਾਣ ਲਿਖਾਰੀ ਨੇ ਜੁਗ ਬਕਤ੍ਰ ਦੀ ਥਾਂ ਜਗਬਕਤ੍ਰ ਲਿੱਖ ਦਿੱਤਾ ਹੈ. "ਜਗਬਕਤ੍ਰ ਹੁਇ ਕਰੇ ਬੇਦ ਬਖ੍ਯਾਨ." (ਸਨਾਮਾ)


ਸੰਗ੍ਯਾ- ਜਗਤ ਕਰਕੇ ਨਮਸਕਾਰ ਕਰਨ ਯੋਗ੍ਯ ਕਰਤਾਰ. "ਨਾਨਕ ਸਰਨਿ ਪਰਿਓ ਜਗਬੰਦਨ." (ਜੈਤ ਮਃ ੯) ੨. ਗੁਰੂ ਨਾਨਕ ਦੇਵ.