Meanings of Punjabi words starting from ਝ

ਡਿੰਗ. ਸੰਗ੍ਯਾ- ਝਲ (ਲਾਟਾ) ਹੈ ਜਿਸ ਦੀ ਜੀਭ, ਅੱਗ, ਅਗਨਿ.


ਸੰ. ਝਰ੍‍ਝਰਿਤ. ਵਿ- ਮੁਰਝਾਇਆ ਹੋਇਆ. ਝੁਰੜੀਆਂ ਸਹਿਤ.


ਕ੍ਰਿ- ਅੰਗੀਕਾਰ ਕਰਨਾ. "ਧਰਤਿ ਅਸਮਾਨੁ ਨ ਝਲਈ." (ਗਉ ਅਃ ਮਃ ੩) ੨. ਸਹਾਰਨਾ. ਬਰਦਾਸ਼ਤ ਕਰਨਾ. "ਸਾਮੁਹਿ ਸੇਲ ਸਮਰ ਮੋ ਝਲਹੈ." (ਵਿਚਿਤ੍ਰ) ੩. ਹਿਲਾਉਣਾ. ਕੰਬਾਉਣਾ. "ਲੇ ਪਖਾ ਪ੍ਰਿਅ ਝਲਉ ਪਾਏ." (ਆਸਾ ਮਃ ੫)