Meanings of Punjabi words starting from ਟ

ਵਿ- ਟਾਕਣ (ਵਰਜਨ) ਵਾਲੀ. ਵਿਘਨਾਂ ਨੂੰ ਰੋਕਣ ਵਾਲੀ, ਦੁਰਗਾ.


ਕ੍ਰਿ- ਰੋਕਣਾ. ਵਰਜਣਾ.


ਸੰਗ੍ਯਾ- ਭੇੜ. ਟੱਕਰ ਲਾਉਣ ਦਾ ਭਾਵ। ੨. ਸਮਤਾ. ਮੁਕਾਬਲਾ. Comparison.


ਟੱਕਕੇ। ੨. ਵਰਜਕੇ. ਰੋਕਕੇ.


ਮੈਂ ਰੋਕਾਂ. ਮੈ ਨਿਗ੍ਰਹ ਕਰਾਂ. "ਆਜੁ ਮਿਲਾਵਾ ਸੇਖ ਫਰੀਦ, ਟਾਕਿਮ ਕੂੰਜੜੀਆਂ." (ਆਸਾ) ਜੇ ਮੈ ਮਨ ਦੀਆਂ ਵਾਸਨਾ ਰੋਕ ਲਵਾਂ, ਅੱਜ ਹੀ ਕਰਤਾਰ ਨਾਲ ਮਿਲਾਪ ਹੈ. ਗ੍ਯਾਨੀ ਕੂੰਜੜੀ ਦਾ ਅਰਥ ਇੰਦ੍ਰੀਆਂ ਭੀ ਕਰਦੇ ਹਨ.


ਸੰਗ੍ਯਾ- ਲੀਰ. ਵਸਤ੍ਰ ਦਾ ਟੁਕੜਾ। ੨. ਭੱਜੇ ਪਾਟੇ ਹੋਏ ਭਾਂਡੇ ਵਸਤ੍ਰ ਨੂੰ ਲਾਇਆ ਹੋਇਆ ਗੱਠ.