Meanings of Punjabi words starting from ਤ

ਅ਼. [تقاضا] ਤਕ਼ਾਜਾ. ਸੰਗ੍ਯਾ- ਪ੍ਰੇਰਣਾ. ਉੱਤੇਜਨਾ। ੨. ਕਿਸੇ ਵਸਤੁ ਦੇ ਲੈਣ ਲਈ ਦਾਵਾ ਕਰਨਾ. ਇਸ ਦਾ ਮੂਲ ਕ਼ਜਾ (ਹ਼ੁਕਮ) ਹੈ.


ਅ. [تقاوی] ਸੰਗ੍ਯਾ- ਜ਼ਿਮੀਂਦਾਰ ਨੂੰ ਸਹਾਇਤਾ ਲਈ ਦਿੱਤਾ ਹੋਇਆ ਕਰਜ. ਇਸ ਦਾ ਮੂਲ ਕ਼ੁੱਵਤ ਹੈ.


ਛੋਟੇ ਸਰੀਣ ਖਤ੍ਰੀਆਂ ਵਿੱਚੋਂ ਇੱਕ ਗੋਤ੍ਰ. "ਡੂਗਰਦਾਸ ਭਲੋ ਤਕਿਆਰਾ." (ਭਾਗੁ)


ਅ਼. [تکیِہ] ਤਕੀਯਹ. ਸੰਗ੍ਯਾ- ਆਸਰਾ. ਆਧਾਰ. "ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ." (ਗਉ ਮਃ ੫) "ਬਲ ਧਨ ਤਕੀਆ ਤੇਰਾ." (ਸੋਰ ਮਃ ੫) ੨. ਸਿਰ੍ਹਾਣਾ. ਉਪਧਾਨ। ੩. ਆਸ਼੍ਰਮ. ਰਹਿਣ ਦਾ ਅਸਥਾਨ. "ਗੁਰੁ ਕੈ ਤਕੀਐ ਨਾਮਿ ਅਧਾਰੇ." (ਮਾਝ ਅਃ ਮਃ ੩)