nan
ਸੰਗ੍ਯਾ- ਤਖਾਣ ਅਤੇ ਲੁਹਾਰਾਂ ਦੀ ਇੱਕ ਜਾਤਿ. ਇਸ ਦਾ ਮੂਲ "ਧਮਨ" ਹੈ।#੨. ਸੰ. ਧਮਾਨ. ਧੌਕਣ ਦੀ ਕ੍ਰਿਯਾ. ਧਮਨ।#੩. ਹਵਾ ਨਾਲ ਫੁੱਲਣ ਦੀ ਕ੍ਰਿਯਾ। ੪. ਦੇਖੋ, ਧਿਮਾਣ.
nan
ਸੰਗ੍ਯਾ- ਕੁੱਦਣ ਅਤੇ ਨੱਚਣ ਦੀ ਕ੍ਰਿਯਾ। ੨. ਡੰਡ ਰੌਲਾ. "ਗਨ ਭੂਤ ਪ੍ਰੇਤ ਪਾਵਤ ਪਮਾਰ." (ਗੁਪ੍ਰਸੂ) ੩. ਹੋਲੀ ਦਾ ਗੀਤ. "ਮਾਘ ਬਿਤੀਤ ਭਈ ਰੁਤ ਫਾਗੁਨ ਆਇ ਗਈ ਸਭ ਖੇਲਤ ਹੋਰੀ××× ਖੇਲਤ ਸ੍ਯਾਮ ਧਮਾਰ ਅਨੂਪ ਮਹਾ ਮਿਲ ਸੁੰਦਰਿ ਸਾਵਲ ਗੋਰੀ." (ਕ੍ਰਿਸਨਾਵ) ੪. ਇੱਕ ਤਾਲ, ਜਿਸ ਦੀ ਗਤਿ ਹੈ. ਧੀਨ ਧੀਨ ਧਾ ਧੀਨ ਤੀਨ ਤੀਨ ਤਾ ਤੀਨ. ਇਹ ਸੱਤ ਅਥਵਾ ਚੌਦਾਂ ਮਾਤ੍ਰਾ ਦਾ ਹੋਇਆ ਕਰਦਾ ਹੈ। ੫. ਕਿਤਨਿਆਂ ਨੇ ਧਮਾਰ ਰਾਗਿਣੀ ਲਿਖੀ ਹੈ, ਪਰ ਇਹ ਕੋਈ ਵੱਖ ਰਾਗਿਣੀ ਨਹੀਂ. ਕੇਵਲ ਗਾਉਣ ਦੀ ਚਾਲ ਹੈ. ਦੇਖੋ, ਕਾਫੀ.
nan
ਜਿਲਾ, ਤਸੀਲ ਅਤੇ ਥਾਣਾ ਰਾਵਲਪਿੰਡੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਵਲਪਿੰਡੀ ਤੋਂ ਤਿੰਨ ਮੀਲ ਦੱਖਣ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬਕੌਰ ਨੇ ਇੱਥੋਂ ਦੇ ਵਸਨੀਕ ਰੋਚਾਰਾਮ ਅਤੇ ਅਨਾਰਸਿੰਘ ਪ੍ਰੇਮੀਆਂ ਨੂੰ ਆਨੰਦਪੁਰ ਵਿੱਚ ਸੰਗਤਿ ਦੀ ਪ੍ਰੇਮਭਾਵ ਨਾਲ ਸੇਵਾ ਕਰਦੇ ਦੇਖਕੇ, ਆਪਣੇ ਜੋੜੇ ਬਖ਼ਸ਼ੇ, ਜਿਨ੍ਹਾਂ ਦਾ ਇੱਕ ਇੱਕ ਪੈਰ ਉਨ੍ਹਾਂ ਦੀ ਸੰਤਾਨ ਭਾਈ ਨਾਰਾਯਣਸਿੰਘ ਪਾਸ ਹੈ. ਗੁਰੂ ਸਾਹਿਬ ਦਾ ਜੋੜਾ ਸਾਦਾ ੧੧. ਇੰਚ ਲੰਮਾ, ਪੱਬ ਪਾਸੋਂ ਚੌੜਾ ੩॥ ਇੰਚ ਹੈ. ਮਾਤਾ ਜੀ ਦਾ ਜੋੜਾ ੯. ਇੰਚ ਅਤੇ ਤਿੰਨ ਇੰਚ ਤਿੱਲੇਦਾਰ ਹੈ. ਦੇਖੋ, ਸੁੱਖਣ.; ਦੇਖੋ, ਧਮਿਆਲ.
ਦੇਖੋ, ਧਮਨੀ। ੨. ਵਿ- ਧੌਂਕਣ ਵਾਲਾ. ਧਮਨ ਕਰਤਾ।