Meanings of Punjabi words starting from ਪ

ਸੰਗ੍ਯਾ- ਪਹਰਾ ਦੇਣ ਵਾਲਾ ਚੌਕੀਦਾਰ. ਰਕ੍ਸ਼੍‍ਕ. "ਊਠਤ ਬੈਠਤ ਹਰਿ ਸੰਗਿ ਪਹਰੂਆ." (ਗਉ ਮਃ ੫) ਦੇਖੋ, ਛਬ.


ਦੇਖੋ, ਪਹਰਣਾ। ੨. ਪਹਰ (ਪ੍ਰਹਰ) ਪਰਥਾਇ ਉੱਚਾਰਣ ਕੀਤੀ ਸ੍ਰੀਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ, ਜਿਸ ਵਿੱਚ ਅਵਸਥਾ ਨੂੰ ਚਾਰ ਪਹਰਾਂ ਵਿੱਚ ਵੰਡਿਆ ਹੈ। ੩. ਕ੍ਰਿ. ਵਿ- ਹਰਵੇਲੇ. ਦਿਨ ਰਾਤ. "ਬਿਨੁ ਹਰਿਭਗਤਿ ਕਹਾ ਥਿਤਿ ਪਾਵੈ, ਫਿਰਤੋ ਪਹਰੇ ਪਹਰੇ." (ਗਉ ਮਃ ੫)


ਪਹਰ (ਪ੍ਰਹਰ) ਇੱਕ. "ਪਹਰੇਕ ਲਾਗੀ ਜੰਗ ਬਾਜੀ." (ਸਲੋਹ)


ਇੱਕ ਪਹਰ ਤੀਕ। ੨. ਇੱਕ ਪਹਰ ਬਾਦ, ਇੱਕ ਪਹਰ ਪਿੱਛੋਂ. "ਪਹਰੇਕਿਕ ਲਉ ਫਿਰ ਪ੍ਰਾਨ ਫਿਰੇ." (ਰਾਮਾਵ)


ਸੰਗ੍ਯਾ- ਪਹਲੂ. ਕਿਨਾਰਾ। ੨. ਦੇਖੋ, ਪਹਿਲ.


ਦੇਖੋ, ਪਲ੍ਹਵ.


ਫ਼ਾ. [پہلوان] ਸੰਗ੍ਯਾ- ਸ਼ੂਰਵੀਰ. ਬਹਾਦੁਰ ਯੋਧਾ।੨ ਭਾਵ- ਕੁਸ਼ਤੀ ਲੜਨ ਵਾਲਾ, ਮੱਲ.


ਦੇਖੋ, ਫਾਰਸੀ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਇਸ ਦਾ ਮੂਲ "ਪਹ੍‌ਲਵੀ" ਮੰਨਿਆ ਹੈ. ਪਹ੍‌ਲਵ (ਈਰਾਨੀਆਂ) ਦੀ ਬੋਲੀ.


ਵਿ- ਪ੍ਰਥਮ. ਆਦਿ ਦਾ, ਦੀ. ਅੱਵਲ.