Meanings of Punjabi words starting from ਅ

ਸੰ. ਅਨਧ੍ਯਾਯ. ਸੰਗ੍ਯਾ- ਨਾ ਅਧ੍ਯਯਨ (ਪੜ੍ਹਨ) ਦੀ ਤਿਥਿ. ਹਿੰਦੂਮਤ ਅਨੁਸਾਰ- ਏਕਮ, ਅਸ੍ਟਮੀ. ਚੌਦਸ, ਅਮਾਵਸ, ਪੂਰਣਮਾਸੀ, ਜਿਨ੍ਹਾਂ ਵਿੱਚ ਸੰਥਾ ਪੜ੍ਹਨ ਦਾ ਨਿਸੇਧ ਹੈ.¹ "ਅਨਧ੍ਯਾ ਜੋ ਵਿਦ੍ਯਾ ਪੜ੍ਹੈ ਸੋ ਵਾਦੀ ਜਗ ਮਾਹਿ." (ਗੁਪ੍ਰਸੂ)


ਸੰ. अनधिकारिन्- ਵਿ- ਜੋ ਅਧਿਕਾਰੀ ਨਹੀਂ. ਕੁਪਾਤ੍ਰ. ਨਾਲਾਇਕ। ੨. ਅਹੁਦੇ ਤੋਂ ਖ਼ਾਰਿਜ. ਪਦਵੀ ਤੋਂ ਡਿਗਿਆ ਹੋਇਆ.


ਸੰ. ਸੰਗ੍ਯਾ- ਜੀਵਨ ਜ਼ਿੰਦਗੀ। ੨. ਗਤਿ. ਚਾਲ। ੩. ਸ੍ਵਾਸ। ੪. ਦੇਖੋ, ਅਨਨ੍ਯ.


ਸੰ. ਅਨਨ੍ਯਪੁਰ. ਵਿ- ਇੱਕ ਪਰਾਇਣ. ਜਿਸ ਦਾ ਧ੍ਯਾਨ ਦੂਜੇ ਵਿੱਚ ਨਹੀਂ. "ਗਿਆਨ ਅਰੁ ਧ੍ਯਾਨ ਅਨਨਪਰ." (ਸਵੈਯੇ ਮਃ ੪)


ਸੰ. ਨਹੀਂ ਹੈ ਅਨ੍ਵਯ (ਸੰਬੰਧ) ਜਿਸ ਵਿੱਚ. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਹੈ ਕਿ ਉਪਮੇਯ ਤੋਂ ਭਿੰਨ ਹੋਰ ਕੋਈ ਉਪਮਾਨ ਨਾ ਹੋਵੇ, ਅਰਥਾਤ ਉਪਮੇਯ ਨੂੰ ਹੀ ਉਪਮਾਨ ਠਹਿਰਾਈਏ. "ਜਹਾਂ ਕਰਤ ਉਪਮੇਯ ਕੋ ਉਪਮੇਯੈ ਉਪਮਾਨ." (ਸ਼ਿਵਰਾਜ ਭੂਸਣ)#ਉਦਾਹਰਣ-#"ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ?#ਜੈਸਾ ਤੂ ਤੈਸਾ ਤੁਹੀ, ਕਿਆ ਉਪਮਾ ਦੀਜੈ?" (ਬਿਲਾ)#"ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੁਹਿ ਬਨਿਆਵੈ." (ਸਵੈਯੇ ਮਃ ੩. ਕੇ)


ਸੰ. ਅਪਠ. ਵਿ- ਜੋ ਪੜ੍ਹਨ (ਪਠਨ) ਨਾ ਜਾਣੇ. ਉੱਮੀ. ਨਿਰੱਖਰ.