Meanings of Punjabi words starting from ਕ

ਸੰ. ਕਾਸ਼ਿਕ ਵਿ- ਕਾਸ਼ੀ ਦਾ. ਕਾਸ਼ੀ ਨਾਲ ਸੰਬੰਧਿਤ. "ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ." (ਰਾਮ ਕਬੀਰ)


ਦੇਖੋ ਕਾਸੀ। ੨. ਸੀ. ਪੀ. ਵਿੱਚ ਕਰੋਂਦ ਰਿਆਸਤ ਦਾ ਇੱਕ ਨਗਰ. "ਫਟਕ ਸੀ ਕੈਲਾਸ ਕਮਾਊਂਗਢ ਕਾਸੀਪੁਰ." (ਅਕਾਲ)


ਇੱਕ ਕਵੀ, ਜਿਸ ਦੀ ਰਚਨਾ ਹ੍ਰਿਦਯਰਾਮ ਰਚਿਤ ਨਾਟਕ ਵਿੱਚ ਵੇਖੀ ਜਾਂਦੀ ਹੈ, ਯਥਾ-#ਪਰਸ਼ੁਰਾਮੋਵਾਚ#ਅਤ੍ਰ ਛਡਵਾਇ ਦੋਊ ਕਰ ਜੁਰਵਾਇ, ਦਸੋ-#ਨਖ ਮੁਖ ਦ੍ਯਾਇ ਅਪਨੋਕੈ ਛਿਟਕਾਯੋ ਹੈ,#ਮੀਚਨ ਡਰਾਇ ਬਾਰ ਬਾਰ ਸਤਰਾਇ, ਆਜ#ਹਨਐਗਯੋ ਸਿਪਾਹੀ ਮੋਸੋ ਤਾਂਹੀ ਕੋ ਤੂੰ ਜਾਯੋ ਹੈ,#ਕਹੈ ਕਾਸ਼ੀਰਾਮ ਤਬ ਰਾਮ ਸੋਂ ਪਰਸ਼ੁਰਾਮ#ਸਿੱਖ ਬਾਮਦੇਵ ਜੂ ਕੇ ਨੀਕੇ ਕੈ ਸਨਾਯੋ ਹੈ,#ਜਾਂਕੀ ਸੋਹੈਂ ਖਾਤ ਛਤ੍ਰਧਾਰੀ ਕਹਿ ਕਹਿ ਜਾਤ#ਤਾਂਹੀ ਪੈ ਮੈ ਦਸਨ ਤਿਨੂਕਾ ਪਕਰਾਯੋ ਹੈ.#ਰਾਮਚੰਦ੍ਰੋਵਾਚ#ਫਾਰਤੋ ਕਪੋਲ ਬੋਲ ਬੋਲਤਹੀ ਬਾਮ੍ਹਨ ਕੇ#ਡਾਰਤੋ ਉਖਾਰ ਦਾੜ੍ਹ ਜਮੀ ਜੋ ਬਦਨ ਮੈਂ,#ਜੀਤ ਬੀਰਖੇਤ ਪਠੈਦੇਤ ਜਮਲੋਕ ਤੋਹਿ#ਲੇਤੋ ਸਭ ਛਤ੍ਰਿਨ ਕੋ ਬੈਰ ਏਕ ਛਿਨ ਮੈਂ,#ਕਹਾਂ ਕਰੋਂ ਹਤ੍ਯਾ ਪ੍ਰਾਨ ਅਬ ਜੋ ਤਿਹਾਰੇ ਹਤ#ਸੁਭਟ ਕਹਾਇ ਰਨ ਠਾਢੇ ਹੋਤ ਰਨ ਮੈਂ,#ਯਹੈ ਜਾਨ ਨਾਤੋ ਹੋ ਬਚ੍ਯੋ ਹੈਂ ਏਕ ਬਾਮ੍ਹਨ ਕੇ#ਕਾਸ਼ੀਰਾਮ ਸਮਝ ਸਮਝ ਕਰ ਮਨ ਮੈਂ.#ਦੇਖੋ, ਹਨੁਮਾਨ ਨਾਟਕ ਦਾ ਫੁਟਨੋਟ.


ਕਿਸ ਸੇ. ਕਾ ਸੋਂ. ਕੀਹ ਨੂੰ. "ਤਾਂ ਕਹੀਐ ਕਾਸੁ?" (ਪ੍ਰਭਾ ਅਃ ਮਃ ੧) ੨. ਆਕਾਸ਼ ਦਾ ਸੰਖੇਪ. "ਅਰਧ ਉਰਧ ਮੁਖਿ ਲਾਗਉ ਕਾਸੁ." (ਭੈਰ ਅਃ ਕਬੀਰ) ਅਰਧ (ਜੀਵ) ਉਰਧ (ਈਸ਼੍ਵਰ) ਵਿੱਚ ਮੁਖਿਕਾਸ (ਪਾਰਬ੍ਰਹਮ ਜੋ ਮੁੱਖ ਆਕਾਸ਼ਵਤ ਹੈ) ਮਿਲਿਆ ਹੋਇਆ ਹੈ.


ਦੇਖੋ, ਕਸੇਰਾ.


ਕ੍ਯਾ. ਕੀ. "ਕਾਹ ਭਯੋ ਦੋਉ ਲੋਚਨ ਮੂੰਦਕੈ ਬੈਠ ਰਹ੍ਯੋ?" (ਅਕਾਲ) ੨. ਕਿਸ ਨੂੰ. ਕਿਸੇ। ੩. ਫ਼ਾ. [کاہ] ਘਾਸ. ਫੂਸ। ੪. ਅ਼. [قاہ] ਕ਼ਾਹ. ਤਾਬੇਦਾਰੀ। ੫. ਬਜ਼ੁਰਗੀ। ੬. ਬਲ. ਸ਼ਕਤਿ.