Meanings of Punjabi words starting from ਜ

ਸੰਯੋਗ ਯੁਕ੍ਤ. "ਸਭ ਜਗ ਜੀਵਨ ਜੁਗਣੇ." (ਨਟ ਮਃ ੪)


ਸੰ. ਯੁਕ੍ਤ. ਵਿ- ਜੁੜਿਆ ਹੋਇਆ. ਸਾਥ. "ਸਰਬਦਾ ਸਰਬ ਜੁਗਤੇ." (ਜਾਪੁ) ੨. ਦੇਖੋ, ਜੁਗਤਿ.


ਵਿ- ਸ਼ਿਵਯੁਕ੍ਤ. ਕਰਤਾਰ ਵਿੱਚ ਜੁੜਿਆ ਹੋਇਆ. ਦੇਖੋ, ਮੰਦਰਭਾਗ.


ਦੇਖੋ, ਯੁਕ੍ਤ ੪.


ਵਿ- ਯੁਕ੍ਤ. ਜੁੜਿਆ ਹੋਇਆ. "ਜੁਗਤਾ ਜੀਉ ਜੁਗਹਜੁਗ ਜੋਗੀ." (ਆਸਾ ਮਃ ੧) "ਭਗਉਤੀ ਰਹਿਤ ਜੁਗਤਾ" (ਸ੍ਰੀ ਅਃ ਮਃ ੫) ਭਗਤੀਆ ਭਗਤੀ ਵਿੱਚ ਜੁੜਿਆ ਰਹਿੰਦਾ ਹੈ। ੨. ਬੱਧ. ਬੰਨ੍ਹਿਆ ਹੋਇਆ. "ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ." (ਮਾਝ ਅਃ ਮਃ ੫) ੩. ਸੰਗ੍ਯਾ- ਰਹਿਤ. ਧਾਰਣਾ. ਯੁਕ੍ਤਿ. ਤਦਬੀਰ. "ਬ੍ਰਹਮਗਿਆਨੀ ਕੀ ਨਿਰਮਲ ਜੁਗਤਾ." (ਸੁਖਮਨੀ) ੪. ਯੁਕ੍ਤਿ ਕਰਕੇ. ਯੁਕ੍ਤਿ ਸੇ. "ਨਹ ਮਿਲੀਐ ਇਹ ਜੁਗਤਾ." (ਸੋਰ ਅਃ ਮਃ ੫)


ਯੁਕ੍ਤਾਯੁਕ੍ਤ. ਯੋਗ੍ਯ ਅਤੇ ਅਯੋਗ੍ਯ ਉਚਿਤਾਨੁਚਿਤ. ਮੁਨਾਸਿਬ ਅਤੇ ਗ਼ੈਰ ਮੁਨਾਸਿਬ. "ਸਗਰੀ ਜੁਗਤਾਜੁਗਤ ਨਿਹਰਕੈ." (ਗੁਪ੍ਰਸੂ)


ਵਿ- ਯੋਗ ਵਿੱਚ ਲਗੀ ਹੈ ਜਿਸ ਦੀ ਤਾਰ (ਲਿਵ). ਇੱਕ ਰਸ ਜੁੜਿਆ ਹੋਇਆ. "ਤੁਹੀ ਮੁਕੰਦ ਜੋਗਜੁਗਤਾਰਿ." (ਗੌਂਡ ਰਵਿਦਾਸ)


ਸੰ. ਯੁਕ੍ਤਿ. ਸੰਗ੍ਯਾ- ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ." (ਧਨਾ ਮਃ ੧) ੨. ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ." (ਸਲੋਹ) ੩. ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ." (ਸੁਖਮਨੀ) ੪. ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ." (ਗਉ ਮਃ ੫) ੫. ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ." (ਸੁਖਮਨੀ)


ਦੇਖੋ, ਯੁਕ੍ਤਿ ਉਕ੍ਤਿ.