Meanings of Punjabi words starting from ਨ

ਵਿ- ਨਿ- ਸ੍‌ਫੁਟ. ਸਾਫ਼. ਸਾਫ਼. ਸਪਸ੍ਟ.


ਸੰ. ਨਿਵਹਨ. ਸੰਗ੍ਯਾ- ਢੋਣ ਦੀ ਕ੍ਰਿਯਾ. ਲੈ ਆਉਣ. ਲੈ ਜਾਣ ਦਾ ਕਰਮ। ੨. ਨਿਭਣਾ. ਤੁਗਣਾ. "ਖਾਤ ਖਰਚਤ ਨਿਬਹਤ ਰਹੈ." (ਬਿਲਾ ਮਃ ਪ) "ਕੋਊ ਨ ਨਿਬਹਿਓ ਸਾਥ." (ਸ. ਮਃ ੯) "ਨਿਬਹੀ ਨਾਮ ਕੀ ਸਚਖੇਪ." (ਸਾਰ ਮਃ ਪ)


ਪਹੁਚਦੇ। ੨. ਨਿਭਦੇ. ਪੁਗਦੇ.


ਵਿ- ਅਤਿ ਉੱਜਲ. ਬਹੁਤ ਬੱਗਾ. "ਲੋਟੇ ਹਥਿ ਨਿਬਗ." (ਆਸਾ ਕਬੀਰ) ੨. ਨਵ ਗਤ. ਨਵਾਂ ਧਾਰਨ ਕੀਤਾ.


ਸੰ. ਨਿਵੱਰ੍‍ਤਨ. ਕ੍ਰਿ- ਨਿਵ੍ਰਿੱਤ ਹੋਣਾ ਛੁੱਟੀ ਪਾਉਣਾ। ੨. ਸਮਾਪਤ ਹੋਣਾ. ੩. ਨਿਰਣਯ ਹੋਣਾ. ਤ਼ਯ ਹੋਣਾ। ੪. ਮੁਕਤ ਹੋਣਾ.