ਫ਼ਾ. [بافتہ] ਵਿ- ਬੁਣਿਆ ਹੋਇਆ. ਸੰ. ਵ੍ਯੂਤ। ੨. ਸੰਗ੍ਯਾ- ਇੱਕ ਰੇਸ਼ਮੀ ਵਸਤ੍ਰ. ਜਿਸ ਪੁਰ ਕਲਾਬੱਤੂ ਦਾ ਕੰਮ ਹੋਇਆ ਹੁੰਦਾ ਹੈ. "ਅਹੈ ਬਾਫਤਾ ਜੋ ਬਹੁ ਮੋਲਾ." (ਨਾਪ੍ਰ)
ਅ਼. [وافر] ਵਿ- ਬਹੁਤਾ. ਅਧਿਕ. "ਬਾਫਰ ਮਾਲ ਤੋਂ ਲੁਟ੍ਯੋ ਆਮ." (ਪ੍ਰਾਪੰਪ੍ਰ) ੨. ਵਾਧੂ.
ਅ਼. [باب] ਸੰਗ੍ਯਾ- ਦਰਵਾਜ਼ਾ। ੨. ਅਧ੍ਯਾਯ. ਕਾਂਡ। ੩. ਮਤਲਬ ਅਭਿਪ੍ਰਾਯ। ੪. ਪੰਜਾਬੀ ਵਿੱਚ ਬੇਅਬਰੂ ਜਾਂ ਬੇਆਬ ਦਾ ਰੂਪਾਂਤਰ ਬਾਬ ਹੋ ਗਿਆ ਹੈ, ਜਿਸ ਦਾ ਅਰਥ ਬੁਰੀ ਹਾਲਤ ਹੈ, ਜਿਵੇਂ- ਉਸ ਨੇ ਮੇਰੀ ਬੁਰੀ ਬਾਬ ਕੀਤੀ. (ਲੋਕੋ)
ਅ਼. [باب] ਸੰਗ੍ਯਾ- ਦਰਵਾਜ਼ਾ। ੨. ਅਧ੍ਯਾਯ. ਕਾਂਡ। ੩. ਮਤਲਬ ਅਭਿਪ੍ਰਾਯ। ੪. ਪੰਜਾਬੀ ਵਿੱਚ ਬੇਅਬਰੂ ਜਾਂ ਬੇਆਬ ਦਾ ਰੂਪਾਂਤਰ ਬਾਬ ਹੋ ਗਿਆ ਹੈ, ਜਿਸ ਦਾ ਅਰਥ ਬੁਰੀ ਹਾਲਤ ਹੈ, ਜਿਵੇਂ- ਉਸ ਨੇ ਮੇਰੀ ਬੁਰੀ ਬਾਬ ਕੀਤੀ. (ਲੋਕੋ)
ਫ਼ਾ. [بابک] ਵਿ- ਵਫ਼ਾਦਾਰ। ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਰਬਾਬੀ, ਜੋ ਮਹਾਨ ਯੋਧਾ ਸੀ. ਇਸ ਨੇ ਅੰਮ੍ਰਿਤਸਰ ਦੇ ਜੰਗ ਵਿੱਚ ਵੱਡੀ ਵੀਰਤਾ ਦਿਖਾਈ. ਬਾਬਕ ਦਾ ਦੇਹਾਂਤ ਸੰਮਤ ੧੬੯੯ ਵਿੱਚ ਕੀਰਤਪੁਰ ਹੋਇਆ.
nan
ਬਾਬੇ ਦਾ, ਦੀ. "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ." (ਮਃ ੩. ਵਾਰ ਰਾਮ ੧) ਬਜ਼ੁਰਗਾਂ ਦੀਆਂ ਕਹਾਣੀਆਂ.
ਫ਼ਾ. [بابت] ਸੰਗ੍ਯਾ- ਸੰਬੰਧ। ੨. ਵਿਸਯ। ੩. ਕ੍ਰਿ. ਵਿ- ਵਾਸਤੇ. ਲਈ.
ਦੇਖੋ, ਗੇਰੂ ਬਾਬੁਤ੍ਰਾ.
ਤੁ. [بابر] ਬਾਬੁਰ ਜਹੀਰੁੱਦੀਨ ਮੁਹ਼ੰਮਦ ਬਾਬਰ. ਇਹ ਤੈਮੂਰ ਦੀ ਛੀਵੀਂ ਪੀੜ੍ਹੀ ਕੁਤਲਗ਼ਨਿਗਾਰ ਖ਼ਾਨਮ ਦੇ ਉਦਰ ਤੋਂ ਮਿਰਜ਼ਾ ਉਮਰਸ਼ੇਖ਼ ਦਾ ਪੁਤ੍ਰ ਵਡਾ ਬਹਾਦੁਰ ਮੁਗਲ ਹੋਇਆ ਹੈ. ਇਸ ਦਾ ਜਨਮ ੧੫. ਫਰਵਰੀ ਸਨ ੧੪੮੩ ਨੂੰ ਹੋਇਆ. ਇਸ ਦੀ ਮਾਂ ਚਗਤਾਈਖ਼ਾਂ (ਚੰਗੇਜ਼ਖਾਂ ਦੇ ਪੁਤ੍ਰ) ਦੇ ਖਾਨਦਾਨ ਵਿੱਚ ਮਹਮੂਦਖ਼ਾਨ ਮੁਗਲ ਦੀ ਭੈਣ ਸੀ. ਇਸੇ ਤੋਂ ਇਸ ਦੀ "ਚਗਤਾ" ਉਪਾਧੀ ਭੀ ਸੀ. ਇਸ ਨੇ ਕਾਬੁਲ ਪੁਰ ਸੰਮਤ ੧੫੬੨ (ਸਨ ੧੫੦੪) ਵਿੱਚ ਕਬਜਾ ਕਰਕੇ ਭਾਰਤ ਪੁਰ ਕਈ ਹਮਲੇ ਕੀਤੇ. ਸੰਮਤ ੧੫੭੮ ਵਿੱਚ ਸੈਦਪੁਰ (ਏਮਨਾਬਾਦ) ਫਤੇ ਕੀਤਾ. ਫੇਰ ਦੌਲਤਖ਼ਾਂ ਲੋਦੀ ਦੀ ਪ੍ਰੇਰਣਾ ਨਾਲ ਸੰਮਤ ੧੫੮੪ ਵਿੱਚ ਦਿੱਲੀ ਪੁਰ ਚੜ੍ਹਾਈ ਕੀਤੀ. ਪਾਨੀਪਤ ਦੇ ਮੈਦਾਨ ਵਿੱਚ ਇਬਰਾਹੀਮ ਲੋਧੀ ਨੂੰ ਸੰਮਤ ੧੫੮੪ (੨੦ ਅਪ੍ਰੈਲ ਸਨ ੧੫੨੬) ਨੂੰ ਮਾਰਕੇ ਦਿੱਲੀ ਦਾ ਤਖਤ ਮੱਲਿਆ ਅਤੇ ਮੁਗਲ ਰਾਜ ਹਿੰਦੁਸਤਾਨ ਵਿੱਚ ਥਾਪਿਆ.#ਇਸ ਨੂੰ ਸ਼ਰਾਬ ਪੀਣ ਦਾ ਭਾਰੀ ਵ੍ਯਸਨ ਸੀ. ਪਰ ਸੰਮਤ ੧੫੮੫ ਦੀ ਕਨਵਾਹਾ ਦੀ ਲੜਾਈ ਸਮੇ, ਜਿਸ ਵਿੱਚ ਚਤੌੜਪਤਿ ਰਾਣਾ ਸਾਂਗਾ ਨੂੰ ੧੬. ਮਾਰਚ ਸਨ ੧੫੨੭ ਨੂੰ ਹਾਰ ਹੋਈ, ਇਸ ਨੇ ਸ਼ਰਾਬ ਦਾ ਤਿਆਗ ਕੀਤਾ, ਅਰੇ ਸੋਨੇ ਚਾਂਦੀ ਦੇ ਸੁਰਾਹੀ ਪਿਆਲੇ ਦਾਨ ਕਰ ਦਿੱਤੇ. ਇਸ ਦਾ ਦੇਹਾਂਤ ੨੬ ਦਿਸੰਬਰ ਸਨ ੧੫੩੦ (ਸੰਮਤ ੧੫੮੮) ਨੂੰ ਆਗਰੇ ਹੋਇਆ. ਬਾਬਰ ਦੀ ਮੁਲਾਕਾਤ ਸਤਿਗੁਰੂ ਨਾਨਕਦੇਵ. ਨਾਲ ਸੈਦਪੁਰ (ਏਮਨਾਬਾਦ) ਹੋਈ ਸੀ. ਉਸ ਸਮੇਂ ਦੇ ਉਚਰੇ ਹੋਏ ਸ਼ਬਦ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮੁਗਲ ਅਤੇ ਪਠਾਣਾਂ ਦੀ ਲੜਾਈ ਦਾ ਪੂਰਾ ਹਾਲ ਪ੍ਰਗਟ ਕਰਦੇ ਹਨ, ਯਥਾ- "ਖੁਰਾਸਾਨ ਖਸਮਾਨਾ ਕੀਆ ਹਿੰਦੋਸਤਾਨ ਡਰਾਇਆ। ਆਪੇ ਦੋਸ ਨ ਦੇਈ ਕਰਤਾ ਜਮ ਕਰਿ ਮੁਗਲ ਚੜਾਇਆ." ××× (ਆਸਾ ਮਃ ੧) "ਬਾਬਰਵਾਣੀ ਫਿਰਿਗਈ ਕੁਇਰ ਨ ਰੋਟੀ ਖਾਇ." ××× (ਆਸਾ ਅਃ ਮਃ ੧) "ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ। ਜਿਨ ਕੀ ਚੀਰੀ ਦਰਗਹਿ ਪਾਟੀ ਦਿਨਾ ਮਰਣਾ ਭਾਈ." ××× (ਆਸਾ ਅਃ ਮਃ ੧) ਦੇਖੋ, "ਆਵਨ ਅਠਤਰੇ ਜਾਨ ਸਤਾਨਵੇ."