Meanings of Punjabi words starting from ਚ

ਦੇਖੋ, ਚੂਰਣ.


ਸੰਗ੍ਯਾ- ਰੋਟੀ ਨੂੰ ਚੂਰਣ ਕਰਕੇ ਘੀ ਵਿੱਚ ਭੁੰਨਕੇ ਮਿੱਠੇ ਦੇ ਮੇਲ ਤੋਂ ਬਣਾਇਆ ਹੋਇਆ ਪੰਜੀਰੀ ਜੇਹਾ ਭੱਖ ਪਦਾਰਥ। ੨. ਘੀ ਵਿੱਚ ਮੋਣਦਾਰ ਮੈਦੇ ਦੀਆਂ ਟਿੱਕੀਆਂ ਭੁੰਨਕੇ ਅਤੇ ਉਨ੍ਹਾਂ ਨੂੰ ਚੂਰਣ ਕਰਕੇ ਖੰਡ ਮਿਲਾਉਣ ਤੋਂ ਭੀ ਚੂਰਮਾ ਬਣਦਾ ਹੈ. ਇਹ ਭੋਜਨ ਖ਼ਾਸ ਕਰਕੇ ਉਦਾਸੀਨ ਸਾਧੂ ਬਾਬਾ ਸ਼੍ਰੀਚੰਦ ਜੀ ਨਿਮਿੱਤ ਅਰਪਦੇ ਹਨ ਅਰ "ਰੋਟ ਪ੍ਰਸਾਦ" ਬੋਲਦੇ ਹਨ. ਹਿੰਦੂ ਹਨੂਮਾਨ ਅਤੇ ਭੈਰਵ ਨੂੰ ਚੂਰਮਾ ਅਰਪਦੇ ਹਨ.


ਦੇਖੋ, ਚੂੜਾ. "ਸੰਖ ਮੋਤੀਚੂਰਾ." ਭਾਗੁ ਸਿੱਪ ਨੂੰ ਸ਼ਿਰੋਮਣਿ ਮੋਤੀ ਬਣਾ ਦਿੰਦਾ ਹੈ। ੨. ਚੂਰਮਾ. "ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ" (ਗਉ ਅਃ ਮਃ ੫) ੩. ਚੂਰਣ ਕਰੀ ਹੋਈ ਵਸਤੁ. ਚੂਰਣ। ੪. ਵਿ- ਚੂਰਣ ਕੀਤਾ. ਪੀਸਿਆ.


ਸੰਗ੍ਯਾ- ਚੂਰਣ ਕੀਤੀ ਅਤੇ ਘੀ ਖੰਡ ਮਿਲਾਕੇ ਕੁੱਟੀ ਹੋਈ ਰੋਟੀ। ੨. ਚੂੜੀ. ਬੰਗ.


ਸੰ. चूर् ਧਾ- ਜਲਾਉਣਾ, ਭਸਮ ਕਰਨਾ। ੨. ਸੰਗ੍ਯਾ- ਚੂਰਣ ਦਾ ਸੰਖੇਪ. "ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ." (ਵਾਰ ਰਾਮ ੩) ਚੂਰਣ ਹੋ ਜਾਂਦਾ ਹੈ। ੩. ਦੇਖੋ, ਚੂੜ. "ਮੋਤੀਚੂਰ ਬਡ ਗਹਿਨ ਗਹਿਨਈਆ." (ਬਿਲਾ ਅਃ ਮਃ ੪); ਦੇਖੋ, ਚੂਰ.


ਸੰਗ੍ਯਾ- ਤਖ਼ਤੇ ਦਾ ਪਤਲਾ ਸਿਰਾ, ਜੋ ਸਰਦਲ ਦੇ ਛੇਕ ਵਿੱਚ ਧੁਰ ਦੀ ਤਰਾਂ ਫਸਿਆ ਰਹਿੰਦਾ ਹੈ. ਤਖ਼ਤੇ ਦਾ ਹੇਠਲਾ ਉਹ ਭਾਗ, ਜੋ ਟੇਟੂਏ ਪੁਰ ਟਿਕਦਾ ਹੈ. ਚੂਥੀ। ੨. ਦੇਖੋ, ਚੂਲ੍ਹ। ੩. ਸੰ. ਸ਼ਿਖਾ. ਚੋਟੀ. ਬੋਦੀ.


ਦੇਖੋ, ਚੁਲਿਆਲਾ.