Meanings of Punjabi words starting from ਜ

ਵਿ- ਯੋਗੀਆਂ ਦੇ ਈਸ਼੍ਵਰਾਂ ਵਿੱਚੋਂ ਯੋਗ੍ਯਤਾ ਰੱਖਣ ਵਾਲਾ. "ਗਾਵਹਿ ਜਨਕਾਦਿ ਜੁਗਤਿਜੋਗੇਸੁਰ." (ਸਵੈਯੇ ਮਃ ੧. ਕੇ) ੨. ਦੇਖੋ, ਯੁਕ੍ਤ ੪.


ਦੇਖੋ, ਜੁਗਤਿ.


ਦੇਖੋ, ਜੁਗਤ। ੨. ਯੋਗ੍ਯ. ਉਚਿਤ. "ਸੋਈ ਬ੍ਰਹਮਣੁ ਪੂਜਣ ਜੁਗਤੁ." (ਸਵਾ ਮਃ ੧)


ਜੁੜੇ ਹੋਏ, ਯੁਕ੍ਤ. "ਸਦਾ ਅਲਪਿਤ ਜੋਗ ਅਰੁ ਜੁਗਤੇ." (ਗਉ ਮਃ ੫) ੨. ਯੁਕ੍ਤਿ ਨਾਲ. ਤਦਬੀਰ ਸੇ. "ਨਹਿ ਛੂਟੋਂ ਇਹ ਜੁਗਤੇ." (ਸਲੋਹ)


ਯੁਗਪ੍ਰਯੰਤ. ਦੇਖੋ, ਤੈ।


ਜੋਗਿਨ. ਯੋਗਿਨੀ. ਯੋਗ ਦੇ ਧਾਰਨ ਵਾਲੀ. "ਮਹਾਰੁਦ੍ਰ ਕੇ ਭਵਨ ਜੁਗਨਿ ਹਨਐ ਆਯਹੌਂ." (ਚਰਿਤ੍ਰ ੧੪੬)


ਇੱਕ ਕੰਠਭੂਖਣ, ਜੋ ਰੇਸ਼ਮ ਦੀ ਡੋਰ ਨਾਲ ਬੱਧਾ ਛਾਤੀ ਪੁਰ ਲਟਕਦਾ ਰਹਿੰਦਾ ਹੈ.


ਸੰ. जङ्गण ਜ੍ਰਿੰਗਣ. ਸੰਗ੍ਯਾ- ਪਟਬੀਜਨਾ. ਖਦ੍ਯੋਤ. ਜ੍ਯੋਤਿਰਿੰਗਣ. ਟਣਾਣਾ. L. Lampyris noctiluca. ਜੁਗਨੂੰ ਦੀ ਪੂਛ ਵਿੱਚ ਦੀਪਕਪਦਾਰਥ (phosphorus ) ਹੁੰਦਾ ਹੈ. ਨਰ ਜੁਗਨੂੰ ਹਵਾ ਵਿੱਚ ਉਡਦਾ ਹੈ ਅਤੇ ਮਦੀਨ ਪ੍ਰਿਥਿਵੀ ਤੇ ਰੀਂਗਦੀ ਹੈ. ਪ੍ਰਕਾਸ਼ ਮਦੀਨ ਦੇ ਭੀ ਹੋਇਆ ਕਰਦਾ ਹੈ. ਅਸਲ ਵਿੱਚ ਨਰ ਦਾ ਨਾਮ ਖਦ੍ਯੋਤ ਅਤੇ ਮਦੀਨ ਰਿੰਗਣਜੋਤਿ ਹੈ, ਪਰ ਕਵੀਆਂ ਨੇ ਇਹ ਦੋਵੇਂ ਨਾਮ ਇੱਕ ਹੀ ਸਮਝ ਰੱਖੇ ਹਨ.


ਦੇਖੋ, ਯੁਗਮ.