Meanings of Punjabi words starting from ਦ

ਕ੍ਰਿ. ਵਿ- ਦੂਸਰੀ ਵਾਰ. ਦੂਜੀ ਦਫ਼ਅ਼. "ਜਿਤ੍ਯੋ ਦੁਬਾਰ." (ਗ੍ਯਾਨ)


ਵਿ- ਦੋ ਪ੍ਰਕਾਰ ਦਾ ਦ੍ਵਿਵਿਧ। ੨. ਸੰਗ੍ਯਾ- ਦ੍ਵੈਵਿਧ੍ਯ. ਦੋ ਪ੍ਰਕਾਰ ਭਾਵ. ਦੁਭਾਂਤੀਪਨ. ਦ੍ਵੈਤਭਾਵ. "ਦੁਬਿਧਾ ਦੂਰਿ ਕਰੇ ਲਿਵ ਲਾਇ." (ਬਸੰ ਮਃ ੫) "ਗੁਰਿ ਦੁਬਿਧਾ ਜਾਕੀ ਹੈ ਮਾਰੀ." (ਗਉ ਅਃ ਮਃ ੫)


ਦੇਖੋ, ਦੁਬਲਾ.


ਵਿ- ਜਿਸ ਦੀ ਬੇਲ (ਪਿੱਠ) ਤੇ ਦੋ ਬੈਠੇ ਹੋਣ. ਦੋ ਸਵਾਰਾਂ ਵਾਲਾ. "ਮੇਰੋ ਅਹੈ ਦੁਬੇਲਾ ਘੋਰਾ." (ਗੁਵਿ ੬)