Meanings of Punjabi words starting from ਨ

ਸੰ. ਵਿ- ਬੰਨ੍ਹਿਆਹੋਇਆ. ਜਕੜਿਆ। ੨. ਗੁੰਦਿਆਹੋਇਆ। ੩. ਸੰਗ੍ਯਾ- ਸੰਗੀਤ ਅਨੁਸਾਰ ਉਹ ਸਾਜ (ਵਾਜਾ). ਜਿਸਦੇ ਸੁਰਾਂ ਦੀ ਵੰਡ ਲਈ ਧਾਤੁ ਜਾਂ ਤੰਦ ਦੇ ਬੰਦ ਬੱਧੇ ਹੋਣ. ਜੈਸੇ ਵੀਣਾ ਸਿਤਾਰ ਆਦਿ.


ਦੇਖੋ. ਨਿਬਟਨਾ. "ਸੋ ਕਬੀਰ ਰਾਮੈ ਹੁਇ ਨਿਬਰਿਓ." (ਭੈਰ ਕਬੀਰ) "ਸੋ ਸਲਿਤਾ ਗੰਗਾ ਹੁਇ ਨਿਬਰੀ." (ਭੈਰ ਕਬੀਰ)


ਸੰ. ਨਿਰ੍‍ਬਲ. ਵ੍ਰਿ- ਕਮਜ਼ੋਰ. ਦੁਰਬਲ. "ਇੰਦ੍ਰੀ ਸਬਲ. ਨਿਬਲ ਬਿਬੇਕਬੁਧਿ." (ਸੋਰ ਰਵਿਦਾਸ)


ਦੇਖੋ, ਨਿਬਟਨਾ. "ਤਿਨ ਕਾ ਲੇਖਾ ਨਿਬੜਿਆ." (ਆਸਾ ਪਟੀ ਮਃ ੩)


ਵਿ- ਬਿਨਾ- ਵਾਸਨਾ. ਨਿਸ੍ਕਾਮ. ਇੱਛਾ ਰਹਿਤ. "ਬਾਸਨ ਮੇਟਿ ਨਿਬਾਸਨ ਹੋਈਐ." (ਮਾਰੂ ਸੋਲਹੇ ਮਃ ਪ) ੨. ਭਾਂਡੇ (ਬਰਤਨ) ਬਿਨਾ। ੩. ਵਾਸਨ (ਵਸਤ) ਬਿਨਾ. ਵਸਨ ਰਹਿਤ.


ਸੰ. ਨਿਰ੍‍ਵਾਹ. ਸੰਗ੍ਯਾ- ਕਿਸੇ ਕਾਰਯ ਦੇ ਨਿਰੰਤਰ ਚਲੇਰਹਿਣ ਦਾ ਭਾਵ. ਜਾਰੀ ਰਹਿਣ ਦੀ ਕ੍ਰਿਯਾ। ੨. ਗੁਜ਼ਾਰਾ। ੩. ਕੰਮ ਚਲਾਉਣ ਅਤੇ ਪੂਰਾ ਕਰਨ ਦਾ ਪ੍ਰਬੰਧ. "ਕਾਜ ਤੁਮਾਰੇ ਦੇਇ ਨਿਬਾਹਿ." (ਗਉ ਮਃ ਪ)


ਕ੍ਰਿ- ਨਿਰਵਾਹ ਕਰਨਾ. ਦੇਖੋ. ਨਿਬਾਹ.


ਵਿ- ਨਿਰਵਾਹ ਕਰਨ ਵਾਲਾ.