Meanings of Punjabi words starting from ਬ

ਦੇਖੋ, ਬਾਬੇਕੇ.


ਬਾਦਸ਼ਾਹ ਬਾਬਰ ਦੀ ਆਗ੍ਯਾ. ਬਾਬਰ ਦੀ ਦੁਹਾਈ. ਦੇਖੋ, ਬਾਬਰ.


ਸਿੰਧੀ. ਸੰਗ੍ਯਾ- ਬਾਪ. ਪਿਤਾ। ੨. ਬਜ਼ੁਰਗ. ਪ੍ਰਧਾਨ. ਮੁਖੀਆ. ਦੇਖੋ, ਬਾਬੁਲ। ੩. ਦੇਖੋ, ਬਾਬਿਲ.


ਦੇਖੋ, ਬਾਉਲੀ। ੨. ਬਾਬਿਲ ਦਾ ਨਿਵਾਸੀ. ਦੇਖੋ, ਬਾਬਿਲ. "ਹਨੇ ਕਾਬਲੀ ਬਾਬਲੀ ਬੀਰ ਬਾਂਕੇ." (ਕਲਕੀ)


ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)


ਕੀਰਤਪੁਰ ਵਿੱਚ ਬਾਬਾ ਗੁਰਦਿੱਤਾ ਜੀ ਦੇ ਸੰਮਤ ੧੬੮੬ ਵਿੱਚ ਬਣਵਾਏ ਹੋਏ ਰਹਾਇਸ਼ੀ ਮਕਾਨ। ੨. ਦੇਖੋ, ਗੁਰੂ ਕੇ ਮਹਲ.


ਦੇਖੋ, ਬਕਾਲਾ.


ਦੇਖੋ, ਸਤਨਾਮੀ ੨.


ਅ਼ਰਾਕ਼ ਅ਼ਰਬ ਵਿੱਚ ਫਰਾਤ ਦਰਿਆ ਦੇ ਕਿਨਾਰੇ ਇੱਕ ਪੁਰਾਣਾ ਸ਼ਹਿਰ, ਜਿਸ ਦੇ ਹੁਣ ਖੰਡਹਰ ਪਏ ਹਨ. ਦੇਖੋ, ਬਾਬਲੀ ੨.