Meanings of Punjabi words starting from ਮ

ਵਿ- ਮਾਨ ਵਾਲੀ. ਫ਼ਖ਼ਰਵਾਲੀ. "ਤੁਝ ਊਪਰਿ ਬਹੁ ਮਾਣੀਆ." (ਸੂਹੀ ਅਃ ਮਃ ੫)


(ਪਾਰਸਾਵ) ਮਾਨ ਦੇਣ ਵਾਲੀ. ਇ਼ੱਜ਼ਤ ਬਖ਼ਸ਼ਣ ਵਾਲੀ.


ਸੰਗ੍ਯਾ- ਮਾਨ. ਸਨਮਾਨ. "ਤਾ ਦ਼ਰਗਹ ਪਾਵਹਿ ਮਾਣੁ." (ਮਃ ੩. ਵਾਰ ਸੋਰ) ਸਿੰਧੀ ਅਤੇ ਪਹਾ. ਮਾਨੁਸ. ਮਾਣਵ. ਮਨੁੱਖ. "ਮਾਣੂ ਘਲੈ ਉਠੀ ਚਲੈ." (ਸਵਾ ਮਃ ੧)


ਮਨੁੱਖਾਂ ਨੂੰ. ਮਾਣਵਾਂ ਨੂੰ. "ਮਾਣੂਆ ਮੰਗਿ ਮੰਗਿ ਪੈਨ੍ਹੇ ਖਾਇ." (ਮਃ ੧. ਵਾਰ ਸਾਰ) ਜਿਲਾ. ਲੁਦਿਆਨਾ. ਤਸੀਲ ਥਾਣਾ ਜਗਰਾਉਂ ਦਾ ਪਿੰਡ, ਜੋ ਰੇਲਵੇ ਸਟੇਸ਼ਨ ਜਗਰਾਉਂ ਤੋਂ ਨੌ ਮੀਲ ਦੇ ਕਰੀਬ ਦੱਖਣ ਹੈ. ਇਸ ਪਿੰਡ ਤੋਂ ਦੱਖਣ ਵੱਲ ਸਮੀਪ ਹੀ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਨੇ ਲੰਮੇ ਤੋਂ ਚਕਰ ਵੱਲ ਜਾਂਦੇ ਇੱਥੇ ਚਰਣ ਪਾਏ ਹਨ. ਸੰਮਤ ੧੯੮੦ ਤੋਂ ਨਗਰਵਾਸੀਆਂ ਨੇ ਨਵਾਂ ਗੁਰਦ੍ਵਾਰਾ ਬਣਾਉਣਾ ਆਰੰਭ ਕੀਤਾ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਲੋਕਲ ਕਮੇਟੀ ਵੱਲੋਂ ਸਿੰਘ ਸੇਵਾਦਾਰ ਹਨ.


ਦੇਖੋ, ਮਾਣ. "ਮਾਣੋ ਪ੍ਰਭੁ ਮਾਣੋ ਮੇਰੇ ਪ੍ਰਭ ਕਾ ਮਾਣੋ." (ਰਾਮ ਛੰਤ ਮਃ ੫) ਮਾਨਾਂ ਵਿੱਚੋਂ ਮਾਨ ਮੇਰੇ ਸ੍ਵਾਮੀ ਦਾ ਦਿੱਤਾ ਮਾਨ ਹੈ. ਦੁਨਿਆਵੀ ਫ਼ਖ਼ਰਾਂ ਵਿੱਚੋਂ ਕਰਤਾਰ ਦਾ ਫ਼ਖ਼ਰ ਪ੍ਰਧਾਨ ਹੈ। ੨. ਦੇਖੋ, ਮਾਣਨਾ। ੩. ਬੱਚੇ ਬਿੱਲੀ ਨੂੰ ਮਾਣੋ ਆਖਦੇ ਹਨ.


ਵਿ- ਮਿਣਨ ਵਾਲਾ। ੨. ਮਾਨ ਰਹਿਤ. ਹਲੀਮ.


ਸੰਗ੍ਯਾ- ਮਾਤਾ. ਮਾਂ. "ਮਾਤ ਪਿਤਾ ਭਾਈ ਸੁਤ ਬਨਿਤਾ." (ਧਨਾ ਮਃ ੯) ੨. ਮਾਤ੍ਰਾ. "ਆਪਸ ਕੌ ਦੀਰਘ ਕਰਿ ਮਾਨੈ ਅਉਰਨ ਕਉ ਲਗਮਾਤ." (ਮਾਰੂ ਕਬੀਰ) ਲਘੁ ਮਾਤ੍ਰਾ ਜਾਣਦਾ ਹੈ। ੩. ਕ੍ਰਿ. ਵਿ- ਕੇਵਲ. ਮਾਤ੍ਰ। ੪. ਪ੍ਰਮਾਣ. ਭਰ. "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) "ਜੈਸੇ ਭੂਖੇ ਭੋਜਨ ਮਾਤ." (ਮਾਲੀ ਮਃ ੫) ਭੋਜਨਮਾਤ੍ਰ। ੫. ਤਨਿਕ. ਥੋੜਾ. "ਸੰਗਿ ਨ ਨਿਬਹਤ ਮਾਤ." (ਕੇਦਾ ਮਃ ੫) ੬. ਵਿ- ਮੱਤ. ਮਸ੍ਤ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੭. ਫ਼ਾ. [مات] ਹੈਰਾਨ ਹੋਇਆ। ੮. ਹਾਰਿਆ, ਜੋ ਜਿੱਤਿਆ ਗਿਆ ਹੈ.


ਅ਼. ਅਧੀਨ. ਵਸ਼ਵਰਤੀ.