Meanings of Punjabi words starting from ਸ

ਸੰ. ਸਰ੍‍ਵਤ੍ਰ. ਕ੍ਰਿ. ਵਿ- ਸਭ ਥਾਂ. ਸਭ ਜਗਾ. "ਸਰਬ ਮਾਨ ਸਰਬਤ੍ਰ ਮਾਨ." (ਜਾਪੁ) "ਅੰਤਰਿ ਬਾਹਰਿ ਸਰਬਤਿ ਰਵਿਆ." (ਸ੍ਰੀ ਛੰਤ ਮਃ ੫) ੨. ਸਾਰੇ ਸਮਿਆਂ ਵਿੱਚ. ਸਰਵ ਕਾਲ ਮੇ. "ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ." (ਵਾਰ ਸੋਰ ਮਃ ੪) "ਹਰਿ ਭਗਤਾਂ ਕਾ ਮੇਲੀ ਸਰਬਤ." (ਵਾਰ ਬਿਲਾ ਮਃ ੪) "ਦਯਾਲੰ ਸਰਬਤ੍ਰ ਜੀਆ." (ਸਹਸ ਮਃ ੫) ੩. ਸਭ. ਤਮਾਮ. "ਤੇਰੇ ਭਾਣੇ ਸਰਬੱਤ ਕਾ ਭਲਾ." (ਅਰਦਾਸ)


ਸੰ. ਸਰ੍‍ਵਥਾ. ਕ੍ਰਿ. ਵਿ- ਸਭ ਤਰਾਂ. ਸਰਵ ਪ੍ਰਕਾਰ ਸੇ.


ਸੰ. ਸਰ੍‍ਵਦਾ. ਕ੍ਰਿ. ਵਿ- ਹਮੇਸ਼ਾ. ਨਿਤ੍ਯ. ਸਰਵ ਕਾਲ ਮੇ.


ਸਰ੍‍ਵਦ੍ਰਿਕ. ਸਰ੍‍ਵਦ੍ਰਸ੍ਟਾ. ਸਭ ਨੂੰ ਦੇਖਣ ਵਾਲਾ.