Meanings of Punjabi words starting from ਚ

ਦੇਖੋ, ਚੂਲ। ੨. ਪੱਟ ਅਤੇ ਉਦਰ ਦੀ ਸੰਧੀ. ਪੱਟ ਦਾ ਜੋੜ. ਚੂਕਣਾ। ੩. ਦੇਖੋ, ਚੂਲ੍ਹਾ.


ਸੰ. चूल्ह ਅਤੇ चूल्ही ਸੰਗ੍ਯਾ- ਰਸੋਈਘਰ ਵਿੱਚ ਅੱਗ ਮਚਾਉਣ ਦਾ ਅਸਥਾਨ. "ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ." (ਆਸਾ ਕਬੀਰ)


ਸੰ. ਚ੍ਯਵਨ. ਚੁਇਣਾ. ਟਪਕਣਾ.


ਸੰਗ੍ਯਾ- ਚੋਟੀ. ਸ਼ਿਖਾ। ੨. ਕਲਗੀ। ੩. ਪਹਾੜ ਦੀ ਚੋਟੀ। ੪. ਕੰਕਨ. ਕੜਾ। ੫. ਹਾਥੀ ਦੇ ਦੰਦਾਂ ਪੁਰ ਚੜ੍ਹਾਇਆ ਹੋਇਆ ਕੜਾ. "ਚੂੜ ਚੜਾਇ ਹੈਂ ਦਾਂਤਨ ਦੋਊ." (ਗੁਪ੍ਰਸੂ)


ਸੰ. ਸੰਗ੍ਯਾ- ਚੋਟੀ. ਬੋਦੀ। ੨. ਮੋਰ ਆਦਿਕ ਜੀਵਾਂ ਦੇ ਸਿਰ ਦੀ ਕਲਗੀ। ੩. ਖੂਹ (ਕੂਪ) ਦੀ ਮਣ. ਮੇਂਢ। ੪. ਮਸਤਕ. ਮੱਥਾ। ੫. ਮੁਕੁਟ. ਤਾਜ। ੬. ਕੜਾ. ਕੰਕਨ. ਬਲਯ. "ਚੂੜਾ ਭੰਨੁ ਪਲੰਘ ਸਿਉ ਮੁੰਧੇ!" (ਵਡ ਮਃ ੧)


ਸੰ. ਸੰਗ੍ਯਾ- ਮੁਕੁਟ (ਤਾਜ) ਦੀ ਮਣਿ (ਰਤਨ). ੨. ਸਿਰ ਪੁਰ ਪਹਿਰਣ ਦਾ ਰਤਨ। ੩. ਭਾਵ- ਸਰਤਾਜ.


ਵਿ- ਮੁਕਟ ਧਾਰਨ ਵਾਲੀ। ੨. ਸੰਗ੍ਯਾ- ਚੂੜੀ. ਬੰਗ.