ਰਾਮੇਆਣੇ ਪਿੰਡ ਦਾ ਵਸਨੀਕ ਇੱਕ ਵਿਰਕ ਜੱਟ. ਜਦ ਮਾਝੇ ਦੇ ਸਿੱਖ ਮਹਾਂਸਿੰਘ ਭਾਗਕੌਰਿ ਆਦਿਕ ਦਸ਼ਮੇਸ਼ ਦੀ ਭਾਲ ਵਿੱਚ ਮੁਆ਼ਫੀ ਮੰਗਣ ਲਈ ਫਿਰ ਰਹੇ ਸਨ, ਤਦ ਇਸ ਨੇ ਖਿਦਰਾਣਾ ਤਾਲ ਪੁਰ ਜਾਣ ਲਈ ਦੱਸ ਪਾਈ ਸੀ.
nan
ਯੂ. [جغرافیِہ] ਭੂਗੋਲਵਿਦ੍ਯਾ ਦਾ ਨਿਰਣਾ. ਭੂਗੋਲ ਸੰਬੰਧੀ ਗ੍ਰੰਥ. ਅੰ. Geography.
ਦੇਖੋ, ਯੁਗਲ.
ਯੁਗਲਜੰਬੁ. ਦੋ ਪ੍ਰਕਾਰ ਦੀ ਜਾਮਣ. ਗੁਲਾਬ ਜਾਮਣ ਅਤੇ ਜਮੋਆ। ੨. ਕਾਲੀ ਅਤੇ ਚਿੱਟੀ ਜਾਮਣ.
nan
ਯੋਗ੍ਯਤਾਵੰਤ. "ਤੈਸੇ ਗੁਰਸਿੱਖਨ ਕੋ ਜੁਗਵਤ ਜਤਨ ਕੈ." (ਭਾਗੁ ਕ) ੨. ਵਰਤਣ ਲਾਇਕ਼. ਇਸਤਾਮਾਲ ਕਰਨ ਯੋਗ੍ਯ. "ਜੈਸੇ ਟੂਟੇ ਨਾਗਬੇਲਿ ਸੇ ਵਿਦੇਸ ਚਲਜਾਤ, ਸਲਿਲ ਸੰਜੋਗ ਚਿਰੰਕਾਲ ਜੁਗਵਤ ਹੈ." (ਭਾਗੁ ਕ)
ਯੋਗ੍ਯਤਾ ਸਹਿਤ. ਮੁਨਾਸਿਬ ਰੀਤਿ ਕਰਕੇ. "ਜਨਨਿ ਜਤਨ ਕਰ ਜੁਗਵੈ ਜਠਰ ਰਾਖੈ." (ਭਾਗੁ ਕ)
ਯੁਗਹਾ. ਅਨੇਕ ਯੁਗ। ੨. ਯੁਗ ਪ੍ਰਯੰਤ (ਤੋੜੀ). ੩. ਜੁੜਿਆ ਹੋਇਆ। ੪. ਯੋਗ ਮੇਂ ਯੋਗ ਵਿੱਚ. "ਆਪੇ ਜੋਗੀ ਜੁਗਤ ਜੁਗਾਹਾ." (ਜੈਤ ਮਃ ੪)
ਦੇਖੋ, ਜੁਗਹ ਜੁਗੰਤਰਿ. "ਜੁਗਾ ਜੁਗੰਤਰਿ ਖਾਹਿ ਪਇਆ." (ਆਸਾ ਪਟੀ ਮਃ ੩)