ਸਿੰਧੀ. ਬਾਬੀਹੋ. ਚਾਤਕ. ਅੰਬੁ- ਈਹਾ. ਜੋ ਅੰਬੁ (ਪਾਣੀ) ਦੀ ਈਹਾ (ਇੱਛਾ) ਕਰਦਾ ਹੈ. ਦੇਖੋ, ਪਪੀਹਾ। ੨. ਭਾਵ- ਜਿਗ੍ਯਾਸੂ. ਪ੍ਰੇਮੀ ਪੁਰਖ. "ਬਾਬੀਹਾ ਪ੍ਰਿਉ ਪ੍ਰਿਉ ਕਰੇ." (ਸਵਾ ਮਃ ੩)
ਪਿਤਾ. ਬਾਪ. ਦੇਖੋ, ਬਾਬਲ. "ਬਾਬੁਲ ਕੈ ਘਰਿ ਬੇਟੜੀ." (ਓਅੰਕਾਰ) ੨. ਭਾਵ- ਕਰਤਾਰ, ਜੋ ਸਭ ਦਾ ਪਿਤਾ ਹੈ. "ਬਾਬੁਲ ਮੇਰਾ ਵਡ ਸਮਰਥਾ." (ਸੂਹੀ ਛੰਤ ਮਃ ੫)
ਸੰ. ਵਾਸ੍ਤ ਅਥਵਾ ਵਸ੍ਤਕ. ਇੱਕ ਪ੍ਰਕਾਰ ਦਾ ਆਪੇ ਉੱਗਣ ਵਾਲਾ ਘਾਹ, ਜੋ ਪੱਸ਼ੂਆਂ ਦਾ ਚਾਰਾ ਹੈ. ਇਸ ਦਾ ਸਾਗ ਭੀ ਬਣਾਇਆ ਜਾਂਦਾ ਹੈ. ਇਹ ਗਰਮ ਖ਼ੁਸ਼ਕ ਹੈ। ੨. ਇੱਕ ਪਿੰਡ. ਦੇਖੋ, ਗੁਰਪਲਾਹ ਨੰਃ ੪.
nan
ਸਤਿਗੁਰੂ ਨਾਨਕਦੇਵ ਦੇ। ੨. ਗੁਰੂ ਨਾਨਕ ਦੇਵ ਦੀ ਗੱਦੀ ਪੁਰ ਵਿਰਾਜਣ ਵਾਲੇ. "ਬਾਬੇ ਕੇ ਬਾਬਰ ਕੇ ਦੋਊ." (ਵਿਚਿਤ੍ਰ) ਮੁਗਲ ਬਾਦਸ਼ਾਹ ਅਤੇ ਗੁਰੂ ਨਾਨਕਦੇਵ ਜੀ ਦੇ ਜਾਨਸ਼ੀਨ. ਭਾਵ- ਦੀਨ ਅਤੇ ਦੁਨੀਆਂ ਦੇ ਆਗੂ.
ਉਹ ਬੇਰੀ. ਜਿਸ ਹੇਠ ਸਤਿਗੁਰੂ ਵਿਰਾਜੇ ਹਨ। ੨. ਦੇਖੋ, ਸਿਆਲਕੋਟ। ੩. ਦੇਖੋ, ਬੇਰੀਸਾਹਿਬ। ੪. ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ, ਥਾਣਾ ਸ਼ਾਹਗਰੀਬ ਦਾ ਪਿੰਡ ਮਲ੍ਹਾ ਹੈ, ਜੋ ਰੇਲਵੇ ਸਟੇਸ਼ਨ ਨਾਰੋਵਾਲ ਤੋਂ ਨੌ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਪੱਛਮ ਵੱਲ ਇੱਕ ਫਰਲਾਂਗ ਦੀ ਵਿੱਥ ਤੇ ਸ਼੍ਰੀ ਗੁਰੂ ਨਾਨਕਦੇਵ ਜੀ ਕਰਤਾਰਪੁਰੋਂ ਸਿਆਲਕੋਟ ਜਾਂਦੇ ਇੱਕ ਬੇਰੀ ਦੇ ਹੇਠ ਵਿਰਾਜੇ. ਉਸ ਬੇਰੀ ਪਾਸ ਛੋਟਾ ਜਿਹਾ ਗੁਰਦ੍ਵਾਰਾ ਬਣਿਆ ਹੋਇਆ ਹੈ, ਜਿਸ ਨਾਲ ੫੦ ਵਿੱਘੇ ਦੇ ਕਰੀਬ ਜ਼ਮੀਨ ਮਹਾਰਾਜਾ ਰਣਜੀਤਸਿੰਘ ਜੀ ਵੱਲੋਂ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
ਹੇ ਪਿਤਾ! ਦੇਖੋ, ਬਾਬਲ. "ਵੀਆਹੁ ਹੋਆ ਮੇਰਾ ਬਾਬੋਲਾ." (ਸ੍ਰੀ ਛੰਤ ਮਃ ੪)
ਸੰ. ਵਾਮ. ਵਿ- ਖੱਬਾ. ਬਾਯਾਂ। ੨. ਸੁੰਦਰ. ਮਨੋਹਰ। ੩. ਟੇਢਾ. ਵਿੰਗਾ. ਕੁਟਿਲ। ੪. ਉਲਟ. ਵਿਰੁੱਧ। ੫. ਸ਼ਰੀਰ. ਉਪਦ੍ਰਵੀ. ਫ਼ਿਸਾਦੀ। ੬. ਸੰਗ੍ਯਾ- ਕਾਮਦੇਵ। ੭. ਸ਼ਿਵ। ੮. ਧਨੁਖ. ਕਮਾਣ। ੯. ਹਾਂਨੀ. ਨੁਕਸਾਨ। ੧੦. ਸੰ. ਵਾਮਾ. ਇਸਤ੍ਰੀ. ਨਾਰੀ. "ਬਦਲੋ ਲੀਨੋ ਬਾਮ ਕੋ, ਚੋਰ ਸੰਘਾਰ੍ਯੋ ਜੀਯ." (ਚਰਿਤ੍ਰ ੫੬) ੧੧. ਫ਼ਾ. [بام] ਛੱਤ। ੧੨. ਕੋਠਾ. ਮਾੜੀ। ੧੩. ਦੇਖੋ, ਵਾਮ.#"ਰੇਖ ਛਤ੍ਰ ਕੀ ਦਾਹਨ ਕਰ ਮੇ#ਚਮਰ ਰੇਖ ਸੋਭਤ ਹੈ ਬਾਮ¹।#ਨਖ ਗਨ ਰਕ੍ਤ ਸੁਮਿਲ ਸੁਭ ਅੰਗੁਲਿ#ਬ੍ਰਤਲਾਕਾਰ² ਬਦਨ ਹੈ ਬਾਮ³।#ਰੁਚ ਰੁਚਿਕਰ ਮੇਚਕ ਲਘੁ ਚਿਕ੍ਵਨ#ਬਡੇ ਬਿਲੋਚਨ ਬਰੁਨੀ ਬਾਮ।⁴#ਬਾਲਕ ਬਪੂ ਬਿਰਾਜਤ ਸ੍ਰੀ ਪ੍ਰਭੁ#ਬਰਨਤ ਬਾਨੀ ਬ੍ਰਹਮਾ ਬਾਮ."⁵#(ਗੁਪ੍ਰਸੂ)

ਦੇਖੋ, ਬ੍ਰਾਹਮਣ "ਬਾਮਣ! ਬਿਰਥਾ ਗਇਓ ਜਨੰਮ." (ਸਵਾ ਮਃ ੫) ੨. ਹਿੰਦੂਧਰਮ ਦਾ ਪੰਡਿਤ. "ਖਹਿ ਮਰਦੇ ਬਾਮਣ ਮੌਲਾਣੇ." (ਭਾਗੁ)
ਦੇਖੋ, ਬ੍ਰਾਹਮਣੀ। ੨. ਕਿਰਲੀ ਦੀ ਸ਼ਕਲ ਦਾ ਇੱਕ ਜੀਵ, ਜਿਸ ਦੀ ਪੂਛ ਲਾਲ ਰੰਗ ਦੀ ਹੁੰਦੀ ਹੈ. ਬਰਸਾਤ ਵਿੱਚ ਇਹ ਬਹੁਤ ਹੁੰਦਾ ਹੈ। ੩. ਅੱਖਾਂ ਦੀ ਭਿੱਫਣਾਂ (ਪਲਕਾਂ) ਦੀ ਇੱਕ ਬੀਮਾਰੀ, ਜਿਸ ਤੋਂ ਰੋਮ ਝੜ ਜਾਂਦੇ ਹਨ। ੪. ਬਾਮ੍ਹਣੀਂ. ਬ੍ਰਾਹਮਣਾਂ ਨੇ. "ਜੇ ਮਦ ਪੀਤਾ ਬਾਮਣੀ." (ਭਾਗੁ)
ਸੰ. ਵਾਮਤਾ. ਸੰਗ੍ਯਾ- ਟੇਢਾਪਨ. ਕੁਟਿਲਤਾ. "ਸਰਲ ਰਿਦੇ ਬਾਮਤਾ ਬਿਦਾਰੀ." (ਨਾਪ੍ਰ)